''ਭਾਰਤ ਜੋੜੋ ਨਿਆਂ ਯਾਤਰਾ'' ਦੌਰਾਨ ਰਾਹੁਲ ਗਾਂਧੀ ਦੀ ਕਾਰ ''ਤੇ ਹੋਇਆ ਹਮਲਾ

Wednesday, Jan 31, 2024 - 06:42 PM (IST)

''ਭਾਰਤ ਜੋੜੋ ਨਿਆਂ ਯਾਤਰਾ'' ਦੌਰਾਨ ਰਾਹੁਲ ਗਾਂਧੀ ਦੀ ਕਾਰ ''ਤੇ ਹੋਇਆ ਹਮਲਾ

ਮਾਲਦਾ- ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੀ 'ਭਾਰਤ ਜੋੜੋ ਨਿਆਂ ਯਾਤਰਾ' ਨੂੰ ਲੈ ਕੇ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ 'ਚ ਪਹੁੰਚੇ ਹਨ। ਯਾਤਰਾ ਦੌਰਾਨ ਅਚਾਨਕ ਕੁਝ ਲੋਕਾਂ ਨੇ ਰਾਹੁਲ ਗਾਂਧੀ ਦੀ ਗੱਡੀ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਪਰ ਰਾਹਤ ਦੀ ਗੱਲ ਇਹ ਹੈ ਕਿ ਘਟਨਾ 'ਚ ਰਾਹੁਲ ਗਾਂਧੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਬਿਲਕੁਲ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ, ਇਹ ਹਮਲਾ ਮਾਲਦਾ ਦੇ ਹਰਿਸ਼ਚੰਦਰਪੁਰ ਇਲਾਕੇ ਵਿਚ ਉਸ ਸਮੇਂ ਹੋਇਆ ਜਦੋਂ ਯਾਤਰਾ ਬਿਹਾਰ ਤੋਂ ਪੱਛਮੀ ਬੰਗਾਲ ਵਿੱਚ ਮੁੜ ਐਂਟਰੀ ਕਰ ਰਹੀ ਸੀ।

ਇਹ ਵੀ ਪੜ੍ਹੋ- ਮਾਂ ਦੀ ਮੌਤ ਦਾ ਸਦਮਾ ਨਹੀਂ ਸਹਾਰ ਸਕਿਆ ਪੁੱਤਰ, ਇਕੱਠੇ ਬਲੀਆਂ ਮਾਂ-ਪੁੱਤ ਦੀਆਂ ਚਿਖਾਵਾਂ

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

ਅਧੀਰ ਰੰਜਨ ਚੌਧਰੀ ਨੇ ਪੁਲਸ 'ਤੇ ਲਗਾਇਆ ਦੋਸ਼

ਰਾਹੁਲ ਗਾਂਧੀ ਦੀ ਗੱਡੀ 'ਤੇ ਪੱਧਰ ਨਾਲ ਹੋਏ ਹਮਲੇ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭੀੜ 'ਚੋਂ ਕਿਸੇ ਨੇ ਪਿੱਛੋਂ ਪੱਥਰ ਮਾਰਿਆ। ਪੁਲਸ ਅਣਦੇਖੀ ਕਰ ਰਹੀ ਹੈ। ਇਸ ਅਣਦੇਖੀ ਕਾਰਨ ਕਈ ਘਟਨਾਵਾਂ ਘਟ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਇਕ ਛੋਟੀ ਜਿਹੀ ਘਟਨਾ ਹੈ ਪਰ ਕੋਈ ਵੱਡੀ ਘਟਨਾ ਵੀ ਘਟ ਸਕਦੀ ਹੈ।

ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ


author

Rakesh

Content Editor

Related News