ਬਿਹਾਰ ''ਚ ਕੋਰੋਨਾ ਦੇ ਮੁਫ਼ਤ ਟੀਕੇ ਦੇ ਭਾਜਪਾ ਦੇ ਵਾਅਦੇ ''ਤੇ ਰਾਹੁਲ ਗਾਂਧੀ ਦਾ ਤੰਜ਼, ਕਹੀ ਇਹ ਗੱਲ

Thursday, Oct 22, 2020 - 05:56 PM (IST)

ਬਿਹਾਰ ''ਚ ਕੋਰੋਨਾ ਦੇ ਮੁਫ਼ਤ ਟੀਕੇ ਦੇ ਭਾਜਪਾ ਦੇ ਵਾਅਦੇ ''ਤੇ ਰਾਹੁਲ ਗਾਂਧੀ ਦਾ ਤੰਜ਼, ਕਹੀ ਇਹ ਗੱਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਫ਼ਤ ਉਪਲੱਬਧ ਕਰਵਾਉਣ ਦੇ ਭਾਜਪਾ ਦੇ ਚੋਣਾਵੀ ਵਾਅਦੇ ਨੂੰ ਲੈ ਕੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤੱਕ ਪਹੁੰਚ ਦੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਲੋਕ ਇਸ ਨੂੰ ਹਾਸਲ ਕਰਨ ਦੀ ਜਾਣਕਾਰੀ ਲਈ ਰਾਜਵਾਰ ਚੋਣ ਪ੍ਰੋਗਰਾਮਾਂ 'ਤੇ ਗੌਰ ਕਰ ਸਕਦੇ ਹਨ। ਉਨ੍ਹਾਂ ਨੇ ਟਵੀਟ ਕੀਤਾ,''ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਟੀਕੇ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਨ ਲਈ ਕਿ ਵੈਕਸੀਨ ਅਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ, ਕ੍ਰਿਪਾ ਆਪਣੇ ਸੂਬੇ 'ਚ ਚੋਣਾਂ ਦੀ ਤਾਰੀਖ਼ ਦੇਖੋ। ਉਨ੍ਹਾਂ ਦਾ ਤੰਜ਼ ਹੈ ਕਿ ਜਿੱਥੇ ਚੋਣ ਹੋਵੇਗੀ, ਸਿਰਫ਼ ਉੱਥੇ ਦੇ ਲੋਕਾਂ ਨੂੰ ਮੁਫ਼ਤ 'ਚ ਕੋਰੋਨਾ ਦੀ ਵੈਕਸੀਨ ਮਿਲੇਗੀ।

PunjabKesari

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ PM ਮੋਦੀ ਲਈ ਟਵਿੱਟਰ 'ਤੇ ਲਿਖੀ ਕਵਿਤਾ, ਇਨ੍ਹਾਂ ਮੁੱਦਿਆਂ 'ਤੇ ਘੇਰਿਆ

ਉੱਥੇ ਹੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਦਾਅਵਾ ਕੀਤਾ,''ਮੋਦੀ ਸਰਕਾਰ ਨੇ ਤਾਂ ਕੋਰੋਨਾ ਦੀ ਵੈਕਸੀਨ ਨਹੀਂ ਲੱਭੀ ਪਰ ਬਿਹਾਰ ਦੀ ਜਨਤਾ ਨੇ ਬਿਹਾਰ ਬਚਾਉਣ ਦੀ ਵੈਕਸੀਨ ਜ਼ਰੂਰ ਲੱਭ ਲਈ ਹੈ। ਜਨਤਾ ਦਲ (ਯੂ)-ਭਾਜਪਾ ਦੌੜਾਓ, ਮਹਾਗਠਜੋੜ ਸਰਕਾਰ ਲਿਆਓ।'' ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣ ਲਈ ਭਾਜਪਾ ਦਾ 'ਸੰਕਲਪ ਪੱਤਰ' ਜਾਰੀ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਪਟਨਾ 'ਚ ਕਿਹਾ ਕਿ ਜਦੋਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਆਉਂਦਾ ਹੈ, ਉਦੋਂ ਤੱਕ ਮਾਸਕ ਹੀ ਟੀਕਾ ਹੈ ਪਰ ਜਿਵੇਂ ਹੀ ਟੀਕਾ ਆ ਜਾਵੇਗਾ ਤਾਂ ਭਾਰਤ 'ਚ ਉਸ ਦਾ ਉਤਪਾਦਨ ਵੱਡੇ ਪੱਧਰ 'ਤੇ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡਾ ਸੰਕਲਪ ਹੈ ਕਿ ਜਦੋਂ ਟੀਕਾ ਤਿਆਰ ਹੋ ਜਾਵੇਗਾ, ਉਦੋਂ ਹਰ ਬਿਹਾਰ ਵਾਸੀ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਫ਼ਤ 'ਚ ਉਪਲੱਬਧ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਹੈਰਾਨੀਜਨਕ: ਦੇਵੀ ਮਾਂ ਨੂੰ ਖ਼ੁਸ਼ ਕਰਨ ਲਈ ਮਾਂ ਨੇ ਚੁਣਿਆ ਆਪਣਾ ਪੁੱਤਰ, ਕੁਹਾੜੀ ਮਾਰ ਦਿੱਤੀ ਬਲੀ

PunjabKesari


author

DIsha

Content Editor

Related News