ਰਾਹੁਲ ਗਾਂਧੀ ਦਾ ਵੱਡਾ ਬਿਆਨ: ਜੋ ਡਰਪੋਕ ਹਨ, ਉਹ ਪਾਰਟੀ ਛੱਡ ਕੇ ਚਲੇ ਜਾਣ
Saturday, Jul 17, 2021 - 10:37 AM (IST)
ਨਵੀਂ ਦਿੱਲੀ— ਪੰਜਾਬ ਕਾਂਗਰਸ ’ਚ ਜਿੱਥੇ ‘ਕਲੇਸ਼’ ਖ਼ਤਮ ਨਹੀਂ ਹੋਇਆ ਹੈ, ਉੱਥੇ ਹੀ ਕਾਂਗਰਸ ’ਚ ਇਕ ਹੋਰ ਕਲੇਸ਼ ਸ਼ੁਰੂ ਹੋ ਗਿਆ ਹੈ। ਇਸ ਦੀ ਮੁੱਖ ਵਜ੍ਹਾ ਰਾਹੁਲ ਗਾਂਧੀ ਦਾ ਬਿਆਨ ਹੈ, ਜਿਸ ’ਚ ਉਨ੍ਹਾਂ ਨੇ ਆਪਣੇ ਹੀ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਡਰਪੋਕ ਹਨ, ਆਰ. ਐੱਸ. ਐੱਸ. ਦੇ ਆਦਮੀ ਹਨ, ਉਹ ਕਾਂਗਰਸ ਛੱਡ ਕੇ ਚਲੇ ਜਾਣ, ਅਜਿਹੇ ਲੋਕਾਂ ਦੀ ਲੋੜ ਨਹੀਂ ਹੈ। ਵੱਡਾ ਸਵਾਲ ਇਹ ਹੈ ਕਿ ਰਾਹੁਲ ਦੇ ਨਿਸ਼ਾਨੇ ’ਤੇ ਆਖ਼ਰਕਾਰ ਕਾਂਗਰਸ ਦਾ ਕਿਹੜਾ ਆਗੂ ਹੈ?
ਇਹ ਵੀ ਪੜ੍ਹੋ : 'ਕੈਪਟਨ' ਦੇ ਹੱਥ ’ਚ ਰਹੇਗੀ ਸਰਕਾਰ ਦੀ ਕਮਾਨ, 'ਸਿੱਧੂ' ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਕਪਤਾਨ
ਦਰਅਸਲ ਰਾਹੁਲ ਨੇ ਸੋਸ਼ਲ ਮੀਡੀਆ ਸੈੱਲ ਦੇ ਵਲੰਟਰੀਅਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਹੁਤ ਲੋਕ ਹਨ, ਜੋ ਡਰ ਨਹੀਂ ਰਹੇ ਹਨ। ਉਹ ਕਾਂਗਰਸ ਦੇ ਬਾਹਰ ਹਨ। ਉਹ ਸਾਰੇ ਸਾਡੇ ਹਨ ਅਤੇ ਉਨ੍ਹਾਂ ਨੂੰ ਅੰਦਰ ਲਿਆਉਣਾ ਚਾਹੀਦਾ ਹੈ। ਜੋ ਸਾਡੇ ਇੱਥੇ ਡਰ ਰਹੇ ਹਨ, ਉਨ੍ਹਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ, ਚਲੋ ਜਾਓ। ਆਰ. ਐੱਸ. ਐੱਸ. ਦੇ ਹੋ, ਦੌੜ ਜਾਓ, ਮਜੇ ਲਓ। ਜ਼ਰੂਰਤ ਨਹੀਂ ਹੈ ਤੁਹਾਡੀ। ਸਾਨੂੰ ਨਿਡਰ ਲੋਕ ਚਾਹੀਦੇ ਹਨ, ਇਹ ਸਾਡੀ ਵਿਚਾਰਧਾਰਾ ਹੈ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਬੋਲੇ- ਹੁਣ ਅਗਲਾ ਨਿਸ਼ਾਨਾ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ
ਹੁਣ ਸਵਾਲ ਉੱਠ ਰਹੇ ਹਨ ਕਿ ਰਾਹੁਲ ਨੇ ਤਿੱਖਾ ਹਮਲਾ ਕਿਸ ’ਤੇ ਕੀਤਾ? ਦਰਅਸਲ ਹਾਲ ਹੀ ’ਚ ਜੀ-23 ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਭਾਜਪਾ ਦਾ ਪੱਲਾ ਫੜਿਆ। ਉੱਥੇ ਹੀ ਰਾਹੁਲ ਦੇ ਕਰੀਬੀ ਦੋਸਤ ਜੋਤੀਰਾਦਿਤਿਆ ਸਿੰਧੀਆ, ਜੋ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਪਾਹੀ ਹੋ ਗਏ ਹਨ। ਸਿੰਧੀਆ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਮੋਦੀ ਕੈਬਨਿਟ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਦੀ ਕਮਾਨ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ...ਜਦੋਂ ਪੀ. ਐੱਮ. ਦੇ ਪੈਰੀਂ ਹੱਥ ਲਾਉਣ ਅੱਗੇ ਆਈ ਮਹਿਲਾ ਤਾਂ ਮੋਦੀ ਨੇ ਝੁਕਾ ਲਿਆ ਸਿਰ
ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਅਹਿਮੀਅਤ ਇਸ ਦੀ ਟਾਈਮਿੰਗ ਤੋਂ ਸਮਝੀ ਜਾ ਸਕਦੀ ਹੈ। ਕਾਂਗਰਸ ’ਚ ਅਜੇ ਵੱਡੇ ਸੰਗਠਨਾਤਮਕ ਬਦਲਾਵਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਦਾ ਦੌਰ ਚੱਲ ਰਿਹਾ ਹੈ। ਸਾਲ 2022 ’ਚ ਉੱਤਰ ਪ੍ਰਦੇਸ਼, ਪੰਜਾਬ, ਗੋਆ ਵਰਗੇ ਵੱਡੇ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ’ਚ ਪੰਜਾਬ ’ਚ ਕਾਂਗਰਸ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ‘ਤਕਰਾਰ’ ਬਣੀ ਹੋਈ ਹੈ।
ਇਹ ਵੀ ਪੜ੍ਹੋ : ਕੀ ਕਾਂਗਰਸ ’ਚ ਸ਼ਾਮਲ ਹੋਣਗੇ ਪ੍ਰਸ਼ਾਂਤ ਕਿਸ਼ੋਰ? PM ਮੋਦੀ ਨੂੰ ਦੇਣਗੇ ਤਿੱਖੀ ਟੱਕਰ
ਨੋਟ: ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕੁਮੈਂਟ ਬਾਕਸ ’ਚ ਦਿਓ ਰਾਏ