ਜਿੱਤਣ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਪਹੁੰਚੇ ਵਾਇਨਾਡ, ਦੁਕਾਨ ''ਤੇ ਪੀਤੀ ਚਾਹ

06/07/2019 6:06:22 PM

ਵਾਇਨਾਡ—ਲੋਕ ਸਭਾ ਚੋਣਾਂ 2019 'ਚ ਅਮੇਠੀ 'ਚ ਹਾਰ ਅਤੇ ਵਾਇਨਾਡ 'ਚ ਜਿੱਤਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਹਿਲੀ ਵਾਰ ਕੇਰਲ ਪਹੁੰਚੇ। ਰਾਹੁਲ ਗਾਂਧੀ ਕਾਲੀਕਟ ਏਅਰਪੋਰਟ ਪਹੁੰਚੇ, ਇੱਥੋ ਕਾਂਗਰਸ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਮਲਪੁਰਮ ਜ਼ਿਲੇ ਦੇ ਕਲਿਕਾਵੂ 'ਚ ਪਹੁੰਚੇ। ਇੱਥੇ ਉਨ੍ਹਾਂ ਨੇ ਰੋਡ ਸ਼ੋਅ ਕੀਤਾ ਜਿਸ ਦੌਰਾਨ ਕਾਫੀ ਗਿਣਤੀ 'ਚ ਵਰਕਰ ਪਹੁੰਚੇ। ਰੋਡ ਸ਼ੋਅ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਲਪੁਰਮ ਜ਼ਿਲੇ ਦੇ ਚੋਕੜ 'ਚ ਇੱਕ ਦੁਕਾਨ 'ਤੇ ਚਾਹ ਪੀਤੀ। 

PunjabKesari

ਦੱਸ ਦੇਈਏ ਕਿ ਉਹ ਸੂਬੇ 'ਚ ਤਿੰਨ ਦਿਨਾਂ ਯਾਤਰਾ 'ਤੇ ਹਨ, ਜਿਸ ਦੀ ਸ਼ੁਰੂਆਤ ਅੱਜ ਹੋ ਗਈ।


Iqbalkaur

Content Editor

Related News