ਯੂ.ਪੀ. ਪੁਲਸ ਖਿਲਾਫ NHRC ਪਹੁੰਚੇ ਰਾਹੁਲ ਗਾਂਧੀ

Monday, Jan 27, 2020 - 09:33 PM (IST)

ਯੂ.ਪੀ. ਪੁਲਸ ਖਿਲਾਫ NHRC ਪਹੁੰਚੇ ਰਾਹੁਲ ਗਾਂਧੀ

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਰੂਖ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਸੋਧ ਨਾਗਰਿਕਤਾ ਕਾਨੂੰਨ ਖਿਲਾਫ ਹੋਏ ਪ੍ਰਦਰਸ਼ਨ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਹਿੰਸਾ ਖਿਲਾਫ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਵਫਦ 'ਚ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ, ਸਲਮਾਨ ਖੁਰਸ਼ੀਦ, ਜਿਤਿਨ ਪ੍ਰਸਾਦ, ਰਾਜੀਵ ਸ਼ੁਕਲਾ ਅਤੇ ਯੂ.ਪੀ. ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਕੱਲੂ ਵੀ ਸ਼ਾਮਲ ਸੀ।

ਮਨੁੱਖੀ ਅਧਿਕਾਰ ਕਮਿਸ਼ਨ ਤੋਂ ਰਾਹੁਲ ਗਾਂਧੀ ਨੇ ਕਿਹਾ, 'ਦੇਸ਼ 'ਚ ਇਕ ਸਿਸਟਮੈਟਿਕ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਉਹ ਲੋਕਾਂ 'ਤੇ ਹਿੰਸਾ ਲਈ ਪੁਲਸ ਦੋਸਤ ਨਿਯੁਕਤ ਕੀਤੇ ਜਾ ਰਹੇ ਹਨ। ਜੋ ਹੋ ਰਿਹਾ ਹੈ, ਉਹ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੈ। ਅਸੀਂ ਅਜਿਹੇ ਦੇਸ਼ ਨਹੀਂ ਬਣ ਸਕਦੇ ਜਿਸ 'ਚ ਸੱਤਾ ਆਪਣੇ ਹੀ ਲੋਕਾਂ ਨਾਲ ਹਿੰਸਾ ਕਰੇ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ 'ਤੇ ਉਚਿਤ ਕਾਰਵਾਈ ਕਰਨਾ ਚਾਹੀਦੀ। ਜੇਕਰ ਮਨੁੱਖੀ ਅਧਿਕਾਰ ਕਮਿਸ਼ਨ ਜਮਾ ਕੀਤੇ ਗਏ ਡਾਕਿਊਮੈਂਟ ਦੀ ਡੂੰਘਾਈ ਨਾਲ ਪੜਤਾਲ ਕਰੇਗਾ ਤਾਂ ਪਤਾ ਲੱਗੇਗਾ ਕਿ ਯੂ.ਪੀ. 'ਚ ਕੁਝ ਬੇਹੱਦ ਹੀ ਗਲਤ ਹੋਇਆ ਹੈ।'


author

Inder Prajapati

Content Editor

Related News