‘ਹਮ ਦੋ, ਹਮਾਰੇ ਦੋ’ ਤੋਂ ਰਾਹੁਲ ਗਾਂਧੀ ਦਾ ਮਤਲਬ ‘ਦੀਦੀ, ਜੀਜਾ ਜੀ ਅਤੇ ਪਰਿਵਾਰ ਨਾਲ’ : ਅਨੁਰਾਗ
Friday, Feb 12, 2021 - 09:51 AM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਹਮ ਦੋ, ਹਮਾਰੇ ਦੋ’ ਦੀ ਟਿੱਪਣੀ ’ਤੇ ਪਲਟਵਾਰ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਦਾ ਮਤਲਬ ‘ਦੀਦੀ, ਜੀਜਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ‘ਮੈਂ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਨ੍ਹਾਂ 2 ਕਾਰਪੋਰੇਟ ਘਰਾਣਿਆਂ ਦੀ ਗੱਲ ਉਹ ਕਰਦੇ ਹਨ, ਕੇਰਲ ’ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਨ੍ਹਾਂ ਬੰਦਰਗਾਹ ਕਿਉਂ ਦਿੱਤੀ ਸੀ? ਇਹ ਤੁਹਾਡੇ ਹੀ ਹਨ, ਤੁਸੀਂ ਹੀ ਪਾਲੇ ਹਨ।’
ਇਹ ਵੀ ਪੜ੍ਹੋ : ਲੋਕ ਸਭਾ ’ਚ ਗਰਜੇ ਰਾਹੁਲ ਗਾਂਧੀ, ਕਿਹਾ- ‘ਇਹ ਸਰਕਾਰ ਹਮ ਦੋ, ਹਮਾਰੇ ਦੋ ਕੀ ਸਰਕਾਰ ਹੈ’
ਉਨ੍ਹਾਂ ਕਿਹਾ,''ਕਿਥੇ ਲਿਖਿਆ ਹੈ ਕਿ ਅਮੇਠੀ ਤੋਂ ਚੋਣ ਲੜਨ ਵਾਲੇ ਰਾਹੁਲ ਗਾਂਧੀ ਵਾਏਨਾਡ ਤੋਂ ਚੋਣ ਨਹੀਂ ਲੜ ਸਕਦੇ। ਇਹ ਕਿਤੋਂ ਵੀ ਚੋਣਾਂ ਲੜ ਸਕਦੇ ਹਨ ਪਰ ਅਮੇਠੀ ਦਾ ਕਿਸਾਨ ਵਾਇਨਾਡ ’ਚ ਆਪਣੀ ਫਸਲ ਕਿਉਂ ਨਹੀਂ ਵੇਚ ਸਕਦਾ? ਇਹ ਕਿਥੇ ਲਿਖਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ? ਇਹ ਕਿਥੇ ਲਿਖਿਆ ਹੈ ਕਿ ਮੰਡੀਆਂ ਖਤਮ ਹੋ ਜਾਣਗੀਆਂ? ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਕੁਝ ਹੋਰ ਦਲਾਂ ਦੇ ਲੋਕ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।