ਰਾਹੁਲ ਦੀ 'ਟਰੈਕਟਰ ਰੈਲੀ' ਨੂੰ ਹਰਿਆਣਾ ਬਾਰਡਰ 'ਤੇ ਰੋਕਿਆ, ਫਿਰ ਮਿਲੀ ਇਜਾਜ਼ਤ

Tuesday, Oct 06, 2020 - 06:38 PM (IST)

ਕੁਰੂਕਸ਼ੇਤਰ— ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਮੰਗਲਵਾਰ ਯਾਨੀ ਕਿ ਅੱਜ 'ਖੇਤੀ ਬਚਾਓ ਯਾਤਰਾ' ਰੈਲੀ ਲਈ ਦੇਸ਼ ਸ਼ਾਮ ਪੰਜਾਬ ਤੋਂ ਹੁੰਦੇ ਹੋਏ ਹਰਿਆਣਾ ਪੁੱਜ ਗਏ ਹਨ। ਰਾਹੁਲ ਗਾਂਧੀ ਦੀ 'ਟਰੈਕਟਰ ਰੈਲੀ' ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਦਿੱਤਾ ਗਿਆ। ਇੱਥੇ ਦਰਜਨ ਭਰ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਰੈਲੀ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਰਾਹੁਲ ਗਾਂਧੀ ਦੇ ਟਰੈਕਟਰ ਸਮੇਤ ਹੋਰ ਟਰੈਕਟਰਾਂ 'ਤੇ ਸਵਾਰ  ਲੋਕਾਂ ਨੂੰ ਸੂਬੇ ਵਿਚ ਐਂਟਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। 

PunjabKesari
ਰਾਹੁਲ ਨੂੰ ਜਦੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਉਦੋਂ ਤੱਕ ਰਹਾਂਗਾ, ਜਦੋਂ ਤੱਕ ਇਹ ਖੁੱਲ੍ਹ ਨਹੀਂ ਜਾਂਦਾ। ਜੇਕਰ ਦੋ ਘੰਟੇ ਲੱਗਦੇ ਹਨ ਤਾਂ ਦੋ ਘੰਟੇ ਸਹੀ, ਜਾਂ 6 ਘੰਟੇ ਜਾਂ ਫਿਰ 24, 100, 500 ਜਾਂ ਇਸ ਤੋਂ ਵੱਧ ਸਮਾਂ ਲੱਗੇ, ਅਸੀਂ ਇੱਥੋਂ ਨਹੀਂ ਹਿਲਾਂਗੇ। ਰਾਹੁਲ ਨੇ ਕਿਹਾ ਕਿ ਜਦੋਂ ਤੱਕ ਰਸਤਾ ਨਹੀਂ ਖੁੱਲ੍ਹੇਗਾ ਉਦੋਂ ਤੱਕ ਮੈਂ ਸ਼ਾਂਤੀ ਨਾਲ ਇੱਥੇ ਹੀ ਬੈਠਾ ਰਹਾਂਗਾ। ਰਾਹੁਲ ਦੀ ਹਰਿਆਣਾ ਵੱਲ ਵੱਧ ਰਹੀ ਰੈਲੀ ਨੂੰ ਰੋਕਣ ਲਈ ਇੱਥੇ ਬਹੁਤ ਸਾਰੇ ਪੁਲਸ ਮੁਲਾਜ਼ਮ, ਕਾਂਗਰਸ ਵਰਕਰਾਂ ਨੂੰ ਰੋਕਣ ਲਈ ਬੈਰੀਕੇਡਿੰਗ ਕਰਦੇ ਦੇਖੇ ਗਏ। ਆਖ਼ਰਕਾਰ ਰਾਹੁਲ ਨੂੰ ਐਂਟਰੀ ਮਿਲੀ ਅਤੇ ਹਰਿਆਣਾ ਪੁੱਜਣ ਤੱਕ ਰਾਹੁਲ ਗਾਂਧੀ ਨੇ ਟਰੈਕਟਰ ਦੀ ਕਮਾਨ ਖ਼ੁਦ ਸੰਭਾਲੀ। ਹਰਿਆਣਾ 'ਚ ਐਂਟਰੀ ਕਰਨ ਤੋਂ ਬਾਅਦ ਰਾਹੁਲ ਦੀ ਸਾਰਥੀ ਦੇ ਰੂਪ ਵਿਚ ਕੁਮਾਰੀ ਸ਼ੈਲਜਾ ਨੇ ਖ਼ੁਦ ਟਰੈਕਟਰ ਦੀ ਕਮਾਨ ਸੰਭਾਲੀ। 

PunjabKesari
ਹਰਿਆਣਾ ਪਹੁੰਚਣ 'ਤੇ ਰਾਹੁਲ ਦਾ ਪ੍ਰਦੇਸ਼ ਕਾਂਗਰਸ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਜਿਸ ਦੌਰਾਨ ਰੈਲੀ 'ਚ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਇਕੱਠੀ ਹੋਈ। ਰਾਹੁਲ ਗਾਂਧੀ ਪਿਹੋਵਾ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਕੁਰੂਕਸ਼ੇਤਰ ਪਹੁੰਚਣਗੇ। ਪਹਿਲਾਂ 7 ਅਕਤੂਬਰ ਨੂੰ ਪਿਪਲੀ ਤੋਂ ਬਾਅਦ ਕਰਨਾਲ ਪਹੁੰਚ ਕੇ ਯਾਤਰਾ ਸੰਪੰਨ ਹੋਣੀ ਸੀ ਪਰ ਹੁਣ ਰਾਹੁਲ ਗਾਂਧੀ ਕਰੀਬ 5 ਘੰਟੇ ਤੱਕ ਕਰੂਕਸ਼ੇਤਰ 'ਚ ਰਹਿਣਗੇ ਅਤੇ ਉਨ੍ਹਾਂ ਦੀ ਯਾਤਰਾ ਖਤਮ ਹੋ ਜਾਵੇਗੀ।

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਖੇਤੀ ਕਾਨੂੰਨਾਂ ਖ਼ਿਲਾਫ ਟਰੈਕਟਰ ਰੈਲੀ ਜ਼ਰੀਏ ਖੇਤੀ ਬਚਾਓ ਯਾਤਰਾ ਕੱਢ ਰਹੇ ਹਨ। ਉਹ 4, 5 ਅਤੇ 6 ਅਕਤੂਬਰ ਨੂੰ ਪੰਜਾਬ ਦੇ ਵੱਖ-ਵੱਖ ਦੌਰਿਆ 'ਤੇ ਸਨ, ਜਿੱਥੇ ਉਨ੍ਹਾਂ ਨੇ ਟਰੈਕਟਰ ਰੈਲੀਆਂ ਕੱਢੀਆਂ ਅਤੇ ਜਨ ਸਭਾ ਨੂੰ ਸੰਬੋਧਨ ਵੀ ਕੀਤਾ।


Tanu

Content Editor

Related News