ਪੀ. ਐੱਮ. ਮੋਦੀ ਆਪਣੇ ਭਾਸ਼ਣਾਂ ''ਚ ਬੇਰੁਜ਼ਗਾਰੀ ''ਤੇ ਕੁਝ ਨਹੀਂ ਬੋਲਦੇ: ਰਾਹੁਲ ਗਾਂਧੀ

Wednesday, Oct 28, 2020 - 04:15 PM (IST)

ਪੀ. ਐੱਮ. ਮੋਦੀ ਆਪਣੇ ਭਾਸ਼ਣਾਂ ''ਚ ਬੇਰੁਜ਼ਗਾਰੀ ''ਤੇ ਕੁਝ ਨਹੀਂ ਬੋਲਦੇ: ਰਾਹੁਲ ਗਾਂਧੀ

ਬਾਲਮੀਕਿਨਗਰ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਯਾਨੀ ਕਿ ਅੱਜ ਬਿਹਾਰ 'ਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕੀਤਾ। ਆਪਣੀ ਰੈਲੀ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਮੋਦੀ ਆਪਣੇ ਭਾਸ਼ਣਾਂ 'ਚ ਦੂਜੇ ਦੇਸ਼ਾਂ ਦੀ ਗੱਲ ਕਰਦੇ ਹਨ ਪਰ ਆਪਣੇ ਦੇਸ਼ ਦੇ ਸਾਹਮਣੇ ਪੇਸ਼ ਆ ਰਹੀ ਬੇਰੁਜ਼ਗਾਰੀ ਦੀ ਸਮੱਸਿਆ 'ਤੇ ਕੁਝ ਨਹੀਂ ਬੋਲਦੇ। ਰਾਹੁਲ ਨੇ ਹਾਲ ਹੀ 'ਚ ਬਣੇ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਆਮ ਤੌਰ 'ਤੇ ਦੁਸਹਿਰੇ 'ਚ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਪੰਜਾਬ ਵਿਚ ਇਸ ਵਾਰ ਪ੍ਰਧਾਨ ਮੰਤਰੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਸਾੜੇ ਗਏ। ਰਾਹੁਲ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਪਰ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਕਿਸਾਨ ਪਰੇਸ਼ਾਨ ਹਨ। 
ਇਹ ਵੀ ਪੜ੍ਹੋ: ... ਜਦੋਂ ਬਿਹਾਰ ਰੈਲੀ 'ਚ ਰਾਹੁਲ ਨੇ ਮੋਦੀ ਅਤੇ ਨਿਤੀਸ਼ ਨੂੰ ਪਕੌੜਾ ਖੁਆਉਣ ਦੀ ਗੱਲ ਕਹੀ (ਵੀਡੀਓ)

ਰਾਹੁਲ ਨੇ ਚੁਣਾਵੀ ਰੈਲੀ ਦੌਰਾਨ ਪਲਾਇਨ ਦੇ ਮੁੱਦੇ 'ਤੇ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਘੇਰਿਆ। ਪਲਾਇਨ ਦਾ ਮੁੱਦਾ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਥੇ ਲੋਕ ਆਪਣੇ ਪਿਆਰੇ ਪ੍ਰਦੇਸ਼ ਨੂੰ ਛੱਡਣ ਲਈ ਮਜਬੂਰ ਹਨ। ਇਹ ਲੋਕ ਬੈਂਗਲੁਰੂ, ਦਿੱਲੀ, ਮੁੰਬਈ ਜਾਂਦੇ ਹਨ ਪਰ ਆਪਣੀ ਖੁਸ਼ੀ ਨਾਲ ਨਹੀਂ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਪ੍ਰਦੇਸ਼ ਛੱਡ ਕੇ ਜਾਣ ਨੂੰ ਮਜਬੂਰ ਹਨ, ਕਿਉਂਕਿ ਬਿਹਾਰ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਹੁਣ ਜੇਕਰ ਪ੍ਰਧਾਨ ਮੰਤਰੀ ਇੱਥੇ ਆ ਕੇ 2 ਕਰੋੜ ਰੁਜ਼ਗਾਰ ਦੀ ਗੱਲ ਬੋਲੇ ਦਿੰਦੇ ਤਾਂ ਸ਼ਾਇਦ ਭੀੜ ਉਨ੍ਹਾਂ ਨੂੰ ਦੌੜਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਤਰ੍ਹਾਂ ਦੀ ਗੱਲ ਕਰਦੇ ਹਨ, ਦੂਜੇ ਦੇਸ਼ਾਂ ਦੀ ਗੱਲ ਕਰਦੇ ਹਨ ਪਰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਬਾਰੇ ਗੱਲ ਨਹੀਂ ਕਰਦੇ। ਬਿਹਾਰ ਦੇ ਲੋਕਾਂ ਨੂੰ ਦਿੱਲੀ, ਹਰਿਆਣਾ, ਪੰਜਾਬ, ਬੈਂਗਲੁਰੂ ਵਿਚ ਰੁਜ਼ਗਾਰ ਮਿਲਦਾ ਹੈ ਪਰ ਬਿਹਾਰ ਵਿਚ ਨਹੀਂ ਮਿਲਦਾ ਅਤੇ ਇਹ ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ ਦੀ ਕਮੀ ਹੈ।

ਇਹ ਵੀ ਪੜ੍ਹੋ: ਦਰਭੰਗਾ 'ਚ ਗਰਜੇ PM ਮੋਦੀ: ਪਿਛਲੀਆਂ ਸਰਕਾਰਾਂ ਦਾ ਮੰਤਰ ਸੀ- 'ਪੈਸਾ ਹਜ਼ਮ, ਯੋਜਨਾਵਾਂ ਖ਼ਤਮ'

ਇਹ ਵੀ ਪੜ੍ਹੋ: 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ

 


author

Tanu

Content Editor

Related News