ਰਾਹੁਲ ਨੂੰ ਮਨਾਉਣ ਲਈ ਪਾਰਟੀ ਵਰਕਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Tuesday, Jul 02, 2019 - 11:02 PM (IST)

ਰਾਹੁਲ ਨੂੰ ਮਨਾਉਣ ਲਈ ਪਾਰਟੀ ਵਰਕਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਨਵੀਂ ਦਿੱਲੀ: ਰਾਹੁਲ ਗਾਂਧੀ ਨੂੰ ਸਰਬ ਭਾਰਤੀ ਕਾਂਗਰਸ ਦਾ ਪ੍ਰਧਾਨ ਬਣੇ ਰਹਿਣ ਲਈ ਮਨਾਉਣ ਦੀਆਂ ਕਾਂਗਰਸੀਆਂ ਵਲੋਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਕੋਸ਼ਿਸ਼ਾਂ ਦਰਮਿਆਨ ਪਾਰਟੀ ਦੇ ਇਕ ਵਰਕਰ ਨੇ ਮੰਗਲਵਾਰ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਫਾਹਾ ਲਾ ਕੇ ਆਪਣੀ ਜਾਨ ਦੇਣੀ ਚਾਹੀ ਪਰ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਰੋਕ ਲਿਆ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਕਈ ਥਾਂਈ ਹਾਰ ਮਿਲਣ ਤੋਂ ਬਾਅਦ  ਰਾਹੁਲ ਗਾਂਧੀ ਨਾਰਾਜ਼ ਸਨ। ਜਿਸ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਜਿੰਮੇਵਾਰ ਠਹਿਰਾਇਆ ਹੈ, ਜਿਸ ਕਾਰਨ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ 'ਤੇ ਅੜੇ ਹੋਏ ਹਨ।


Related News