ਪੁਰੀ ''ਚ ਮੰਦਰ ਨੇੜੇ ਮਚੀ ਭਾਜੜ ਦੀ ਘਟਨਾ ਬਹੁਤ ਦੁਖਦ: ਰਾਹੁਲ ਗਾਂਧੀ

Sunday, Jun 29, 2025 - 04:19 PM (IST)

ਪੁਰੀ ''ਚ ਮੰਦਰ ਨੇੜੇ ਮਚੀ ਭਾਜੜ ਦੀ ਘਟਨਾ ਬਹੁਤ ਦੁਖਦ: ਰਾਹੁਲ ਗਾਂਧੀ

ਪੁਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪੁਰੀ ਵਿਚ ਇਕ ਮੰਦਰ ਕੋਲ ਮਚੀ ਭਾਜੜ ਦੀ ਘਟਨਾ ਨੂੰ ਬਹੁਤ ਦੁਖਦ ਦੱਸਿਆ ਅਤੇ ਓਡੀਸ਼ਾ ਸਰਕਾਰ ਤੋਂ ਰਾਹਤ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਸਵੇਰੇ ਸ਼੍ਰੀ ਗੁੰਡੀਚਾ ਮੰਦਰ ਕੋਲ ਭਾਜੜ ਮਚਣ ਨਾਲ ਦੋ ਔਰਤਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 50 ਹੋਰ ਜ਼ਖ਼ਮ ਹੋ ਗਏ। ਰਾਹੁਲ ਗਾਂਧੀ ਨੇ ਕਾਂਗਰਸ ਵਰਕਰਾਂ ਨੂੰ ਰਾਹਤ ਕੋਸ਼ਿਸ਼ਾਂ ਵਿਚ ਹਰ ਸੰਭਵ ਮਦਦ ਦੇਣ ਦੀ ਅਪੀਲ ਵੀ ਕੀਤੀ।

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਇਹ ਤ੍ਰਾਸਦੀ ਇਕ ਗੰਭੀਰ ਚਿਤਾਵਨੀ ਹੈ। ਅਜਿਹੇ ਵੱਡੇ ਆਯੋਜਨਾਂ ਵਿਚ ਸੁਰੱਖਿਆ ਵਿਵਸਥਾ ਅਤੇ ਭੀੜ ਪ੍ਰਬੰਧਨ ਦੀਆਂ ਤਿਆਰੀਆਂ ਦੀ ਗੰਭੀਰਤਾ ਨਾਲ ਤਿਆਰੀ ਅਤੇ ਸਮੀਖਿਆ ਹੋਣੀ ਚਾਹੀਦੀ ਹੈ। ਜੀਵਨ ਦੀ ਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਇਸ ਜ਼ਿੰਮੇਵਾਰੀ ਵਿਚ ਕੋਈ ਕੁਤਾਹੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ ਅਤੇ ਜ਼ਖਮੀ ਸ਼ਰਧਾਲੂਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਓਡੀਸ਼ਾ ਸਰਕਾਰ ਨੂੰ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਅਪੀਲ ਕਰਦਾ ਹਾਂ ਅਤੇ ਕਾਂਗਰਸ ਵਰਕਰਾਂ ਨੂੰ ਇਸ ਵਿਚ ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਅਪੀਲ ਕਰਦਾ ਹਾਂ।


author

Tanu

Content Editor

Related News