ਕਾਂਗਰਸ ਦੀ ਇਸ ਵਿਧਾਇਕ ਨਾਲ ਰਾਹੁਲ ਗਾਂਧੀ ਦੇ ਹਨ ਵਿਆਹ ਦੇ ਚਰਚੇ

05/06/2018 5:27:47 PM

ਲਖਨਊ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਆਹ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਰਾਹੁਲ ਦਾ ਵਿਆਹ ਜਲਦੀ ਹੀ ਰਾਇਬਰੇਲੀ ਦੀ ਕਾਂਗਰਸ ਵਿਧਾਇਕ ਅਦਿਤੀ ਸਿੰਘ ਨਾਲ ਹੋਣ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਦਿਤੀ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ 'ਚ ਸੋਨੀਆ ਗਾਂਧੀ ਅਦਿਤੀ ਦੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਇਸ 'ਤੇ ਅੰਦਾਜੇ ਲਗਾਏ ਜਾਣ ਲੱਗੇ ਕਿ ਰਾਹੁਲ ਅਦਿਤੀ ਨਾਲ ਵਿਆਹ ਕਰਨ ਜਾ ਰਹੇ ਹਨ।


ਇਹ ਮੈਸੇਜ਼ ਅੱਗ ਦੀ ਤਰ੍ਹਾਂ ਟਵੀਟਰ ਅਤੇ ਵਟਸਐਪ 'ਤੇ ਵਾਇਰਲ ਹੋ ਗਿਆ। ਜਦੋਂ ਅਦਿਤੀ ਨੂੰ ਇਸ ਬਾਰੇ 'ਚ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਇਨ੍ਹਾਂ ਖਬਰਾਂ 'ਤੇ ਸਾਹਮਣੇ ਆ ਬੋਲਿਆ। ਉਨ੍ਹਾਂ ਨੇ ਕਿਹਾ ਕਿ ਇਹ ਅਫਵਾਹ ਹੈ, ਹੋਰ ਕੁਝ ਨਹੀਂ। 
29 ਸਾਲਾਂ ਅਦਿਤੀ ਨੇ ਕਿਹਾ ਜਿਸ ਤਰ੍ਹਾਂ ਮੈਨੂੰ ਅਤੇ ਰਾਹੁਲ ਜੀ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਮੈਂ ਉਸ ਤੋਂ ਹੈਰਾਨ ਹਾਂ। ਕਿਉਂਕਿ ਹਕੀਕਤ 'ਚ ਅਜਿਹਾ ਕੁਝ ਨਹੀਂ ਹੈ। ਵਿਧਾਇਕ ਨੇ ਕਿਹਾ ਕਿ ਰਾਹੁਲ ਜੀ ਨਾ ਸਿਰਫ ਸਾਡੀ ਪਾਰਟੀ ਦੇ ਪ੍ਰਧਾਨ ਹਨ ਸਗੋਂ ਮੇਰੇ ਭਰਾ ਵੀ ਹਨ। ਮੈਂ ਉਨ੍ਹਾਂ ਦਾ ਬਹੁਤ ਸਨਮਾਨ ਕਰਦੀ ਹਾਂ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੀ ਫਾਲਤੂ ਅਫਵਾਹਾਂ 'ਤੇ ਧਿਆਨ ਨਾ ਦਵੋ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਅਫਵਾਹ ਦੇ ਪਿੱਛੇ ਰਾਜਨੀਤਿਕ ਸਾਜਿਸ਼ ਹੋ ਸਕਦੀ ਹੈ। 


ਅਦਿਤੀ ਨੂੰ ਪ੍ਰਿਯੰਕਾ ਵਾਡਰਾ ਦੀ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਅਖਿਲੇਸ਼ ਰਾਇਬਰੇਲੀ ਵਿਧਾਨਸਭਾ ਸੀਟ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਅਦਿਤੀ ਪਿਤਾ ਦੀ ਜਗ੍ਹਾ ਇਸ ਸੀਟ 'ਤੇ ਬੈਠੀ ਹੈ। 90 ਹਜ਼ਾਰ ਤੋਂ ਜ਼ਿਆਦਾ ਵੋਟਾਂ ਜਿੱਤ ਕੇ ਵਿਧਾਇਕ ਬਣੀ ਹੈ।


Related News