ਆਂਧਰਾ ਪ੍ਰਦੇਸ਼ ’ਚ ਹੜ੍ਹ ਕਾਰਨ 24 ਲੋਕਾਂ ਦੀ ਮੌਤ, ਰਾਹੁਲ ਨੇ ਜ਼ਾਹਰ ਕੀਤਾ ਸੋਗ
Sunday, Nov 21, 2021 - 12:04 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੜ੍ਹ ਕਾਰਨ ਲੋਕਾਂ ਦੀ ਮੌਤ ’ਤੇ ਸੋਗ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਰਾਹੁਲ ਨੇ ਪਾਰਟੀ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।
ਰਾਹੁਲ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ,‘‘ਆਂਧਰਾ ਪ੍ਰਦੇਸ਼’ਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗੁਆ ਦਿੱਤਾ ਹੈ। ਪ੍ਰਿਯ ਕਾਂਗਰਸ ਵਰਕਰ, ਕ੍ਰਿਪਾ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰੋ।’’ ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਕਡੱਪਾ, ਅਨੰਤਪੁਰ ਅਤੇ ਚਿੱਤੂਰ ਜ਼ਿਲ੍ਹਿਆਂ ’ਚ ਸ਼ਨੀਵਾਰ ਤੱਕ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਹੁਣ ਭਾਜਪਾ ਸਰਕਾਰ ਚੀਨੀ ਕਬਜ਼ੇ ਦੀ ਗੱਲ ਵੀ ਕਰੇ ਸਵੀਕਾਰ : ਰਾਹੁਲ ਗਾਂਧੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ