ਰਾਹੁਲ ਨੇ ''ਭਾਰਤ ਜੋੜੋ'' ਕੀਤਾ, PM ਮੋਦੀ ''ਭਾਰਤ ਤੋੜੋ'' ਕਰ ਰਹੇ ਹਨ: ਖੜਗੇ

Thursday, Aug 17, 2023 - 03:26 PM (IST)

ਰਾਹੁਲ ਨੇ ''ਭਾਰਤ ਜੋੜੋ'' ਕੀਤਾ, PM ਮੋਦੀ ''ਭਾਰਤ ਤੋੜੋ'' ਕਰ ਰਹੇ ਹਨ: ਖੜਗੇ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਨਾ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ 'ਭਾਰਤ ਜੋੜੋ' ਦਾ ਕੰਮ ਕੀਤਾ ਤਾਂ ਪ੍ਰਧਾਨ ਮੰਤਰੀ ਮੋਦੀ 'ਭਾਰਤ ਤੋੜੋ' ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇੱਥੇ ਤਾਲਕਟੋਰਾ ਸਟੇਡੀਅਮ 'ਚ ਮਹਿਲਾ ਕਾਂਗਰਸ ਦੇ ਰਾਸ਼ਟਰੀ ਸੰਮੇਲਨ ਵਿਚ ਇਹ ਦਾਅਵਾ ਵੀ ਕੀਤਾ ਕਿ ਸਰਕਾਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਵਿਰੋਧੀ ਧਿਰ ਅਤੇ ਕਾਂਗਰਸ ਨੇਤਾ ਡਰਨ ਵਾਲੇ ਨਹੀਂ ਹਨ। 

ਖੜਗੇ ਨੇ 15 ਅਗਸਤ ਨੂੰ ਲਾਲ ਕਿਲ੍ਹੇ ਦੀ ਪਰਿਕਰਮਾ ਤੋਂ ਪ੍ਰਧਾਨ ਮੰਤਰੀ ਮੋਦੀ ਵਲੋਂ ਦਿੱਤੇ ਗਏ ਸੰਬੋਧਨ ਦਾ ਜ਼ਿਕਰ ਕਰਦਿਆਂ ਤੰਜ਼ ਕੱਸਿਆ ਕਿ ਹੁਣ ਉਨ੍ਹਾਂ ਨੇ ਭਾਈਓ-ਭੈਣੋ ਕਹਿਣਾ ਛੱਡ ਦਿੱਤਾ। ਹੁਣ ਕਹਿ ਰਹੇ ਹਨ 'ਪਰਿਵਾਰ ਵਾਲੋ'। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੀ. ਬੀ. ਆਈ., ਈ. ਡੀ. ਦੀ ਵਰਤੋਂ ਕਰ ਰਹੀ ਹੈ ਅਤੇ ਵਿਰੋਧੀ ਧਿਰ ਨੂੰ ਸਤਾ ਰਹੇ ਹਨ, ਕਾਂਗਰਸ ਨੂੰ ਸਤਾ ਰਹੇ ਹਨ। ਕਾਂਗਰਸ ਪਾਰਟੀ ਡਰਨ ਵਾਲੀ ਨਹੀਂ ਹੈ। ਖੜਗੇ ਨੇ ਕਿਹਾ ਕਿ ਅਸੀਂ ਸੰਸਦ 'ਚ ਮਣੀਪੁਰ ਬਾਰੇ ਬੋਲਣ ਲਈ ਪ੍ਰਧਾਨ ਮੰਤਰੀ ਨੂੰ ਵਾਰ-ਵਾਰ ਬੇਨਤੀ ਕੀਤੀ। ਜਦੋਂ ਉਹ ਨਹੀਂ ਬੋਲੇ ਤਾਂ ਲੋਕ ਸਭਾ ਵਿਚ ਸਾਨੂੰ ਬੇਭਰੋਸਗੀ ਮਤਾ ਲਿਆਉਣਾ ਪਿਆ। 

ਪ੍ਰਧਾਨ ਮੰਤਰੀ ਕੋਲ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਜਾ ਕੇ ਚੋਣ ਪ੍ਰਚਾਰ ਕਰਨ ਲਈ ਸਮਾਂ ਹੈ ਪਰ ਮਣੀਪੁਰ 'ਚ ਜਾਣ ਦਾ ਸਮਾਂ ਨਹੀਂ ਹੈ। ਖੜਗੇ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਜੀ 4,000 ਕਿਲੋਮੀਟਰ ਪੈਦਲ ਚਲੇ। ਉਨ੍ਹਾਂ ਨੇ 'ਭਾਰਤ ਜੋੜੋ' ਕੀਤਾ ਪਰ ਮੋਦੀ ਜੀ 'ਭਾਰਤ ਤੋੜੋ' ਦਾ ਕੰਮ ਕਰਦੇ ਹਨ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਵਿਚ ਲੰਬੀ-ਚੌੜੀ ਗੱਲ ਕੀਤੀ ਪਰ ਗਾਂਧੀ, ਨਹਿਰੂ, ਪਟੇਲ ਅਤੇ ਅੰਬੇਡਕਰ ਦਾ ਨਾਂ ਨਹੀਂ ਲਿਆ, ਸਿਰਫ 'ਮੈਂ ਹੀ ਮੈਂ' ਦੀ ਗੱਲ ਕੀਤੀ। ਖੜਗੇ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੋਦੀ ਜੀ ਗਰੀਬ ਲੋਕ ਬਹੁਤ ਹਨ। ਜੇਕਰ ਕੋਈ ਰੋਜ਼ਾਨਾ 10 ਲੱਖ ਰੁਪਏ ਦਾ ਸੂਟ ਪਹਿਨਣ ਲੱਗੇ ਤਾਂ ਉਹ ਗਰੀਬ ਕਿੱਥੇ ਹੈ? ਪ੍ਰਧਾਨ ਮੰਤਰੀ ਹਮਦਰਦੀ ਲਈ ਖ਼ੁਦ ਨੂੰ ਗਰੀਬ ਆਖਦੇ ਹਨ।


author

Tanu

Content Editor

Related News