ਰਾਹੁਲ ਗਾਂਧੀ ਬੋਲੇ- ਮੋਦੀ ਸਰਕਾਰ ਦੱਸੇ ‘ਪੈਗਾਸਸ’ ਨੂੰ ਖਰੀਦਿਆ ਹੈ ਜਾਂ ਨਹੀਂ

Wednesday, Jul 28, 2021 - 02:32 PM (IST)

ਨਵੀਂ ਦਿੱਲੀ— ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਦੋਹਾਂ ਸਦਨਾਂ- ਲੋਕ ਸਭਾ ਅਤੇ ਰਾਜ ਸਭਾ ’ਚ ਪੈਗਾਸਸ ਜਾਸੂਸੀ ਵਿਵਾਦ, ਖੇਤੀ ਕਾਨੂੰਨਾਂ ਸਮੇਤ ਕਈ ਮੁੱਦਿਆਂ ’ਤੇ ਹੰਗਾਮਾ ਚੱਲ ਰਿਹਾ ਹੈ। ਸੰਸਦ ’ਚ ਕੇਂਦਰ ਸਰਕਾਰ ਨੂੰ ਘੇਰਨ ਲਈ ਬੁੱਧਵਾਰ ਯਾਨੀ ਕਿ ਅੱਜ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂਆਂ ਨੇ ਬੈਠਕ ਕੀਤੀ। ਇਸ ਬੈਠਕ ’ਚ ਇਕ ਦਰਜਨ ਪਾਰਟੀਆਂ ਨੇ ਹਿੱਸਾ ਲਿਆ। ਰਾਹੁਲ ਸਮੇਤ ਵਿਰੋਧੀ ਧਿਰ ਦੇ ਆਗੂਆਂ ਨੇ ਪੈਗਾਸਸ ਮਾਮਲੇ ’ਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸਥਗਨ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਸੰਸਦ ਵਿਚ ਚਰਚਾ ਕਰਾਉਣ ਦੀ ਮੰਗ ਕੀਤੀ। ਬੈਠਕ ਮਗਰੋਂ ਰਾਹੁਲ ਗਾਂਧੀ ਨੇ ਮੀਡੀਆ ਨੂੰ ਸੰਬੋਧਿਤ ਕੀਤਾ। 

ਇਹ ਵੀ ਪੜ੍ਹੋ– ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ

ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਸੰਸਦ ਵਿਚ ਦਬਾਇਆ ਨਹੀਂ ਜਾ ਸਕਦਾ। ਸਾਡਾ ਸਿਰਫ ਇਹ ਹੀ ਸਵਾਲ ਹੈ ਕਿ ਕੀ ਦੇਸ਼ ਦੀ ਸਰਕਾਰ ਨੇ ਪੈਗਾਸਸ ਨੂੰ ਖਰੀਦਿਆ ਹੈ ਜਾਂ ਨਹੀਂ। ਪੈਗਾਸਸ ਨਾਲ ਜਾਸੂਸੀ ਐਂਟੀ-ਨੈਸ਼ਨਲ ਹੈ। ਸਰਕਾਰ ਦੱਸੇ ਕਿ ਲੋਕਾਂ ’ਤੇ ਪੈਗਾਸਸ ਹਥਿਆਰ ਦਾ ਇਸਤੇਮਾਲ ਕੀਤਾ ਜਾਂ ਨਹੀਂ। ਰਾਹੁਲ ਨੇ ਅੱਗੇ ਕਿਹਾ ਕਿ ਦੇਸ਼ ’ਚ ਮੇਰੇ ਖ਼ਿਲਾਫ਼, ਸੁਪਰੀਮ ਕੋਰਟ, ਮੀਡੀਆ ਕਾਮਿਆਂ ਅਤੇ ਹੋਰ ਲੋਕਾਂ ਖ਼ਿਲਾਫ਼ ਪੈਗਾਸਸ ਦੀ ਵਰਤੋਂ ਕਰ ਕੇ ਜਾਸੂਸੀ ਕੀਤੀ ਜਾ ਰਹੀ ਹੈ। ਸਰਕਾਰ ਨੇ ਅਜਿਹਾ ਕਿਉਂ ਕੀਤਾ ਹੈ, ਉਹ ਇਸ ਦਾ ਜਵਾਬ ਦੇਵੇ। ਅਸੀਂ ਸੰਸਦ ਨੂੰ ਚੱਲਣ ਤੋਂ ਨਹੀਂ ਰੋਕ ਰਹੇ ਸਗੋਂ ਆਪਣੀ ਆਵਾਜ਼ ਚੁੱਕ ਰਹੇ ਹਾਂ। 

ਇਹ ਵੀ ਪੜ੍ਹੋ– ਪੇਗਾਸਸ ਸਪਾਈਵੇਅਰ ਦੀ ਪਛਾਣ ਕਰ ਸਕਦਾ ਹੈ ਇਹ ਟੂਲ, ਇੰਝ ਕਰਦਾ ਹੈ ਕੰਮ

ਦੱਸਣਯੋਗ ਹੈ ਕਿ ਹਾਲ ਹੀ ’ਚ ਕੌਮਾਂਤਰੀ ਮੀਡੀਆ ਵਲੋਂ ਖ਼ੁਲਾਸਾ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਨੇ ਇਜ਼ਰਾਇਲੀ ਸਾਫ਼ਟਵੇਅਰ ‘ਪੈਗਾਸਸ’ ਨਾਲ ਕਈ ਲੋਕਾਂ ਦੇ ਫ਼ੋਨ ਨੂੰ ਹੈਕ ਕੀਤਾ ਹੈ। ਇਸ ’ਚ ਰਾਹੁਲ ਗਾਂਧੀ, ਚੁਣਾਣੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਪੱਤਰਕਾਰਾਂ ਅਤੇ ਕੁਝ ਹੋਰ ਲੋਕਾਂ ਦੇ ਨਾਂ ਸ਼ਾਮਲ ਸਨ। 

ਪੇਗਾਸਸ ਕੀ ਹੈ?
ਇਹ ਇਕ ਸਰਵਿਲਾਂਸ ਸਾਫਟਵੇਅਰ ਹੈ ਜਿਸ ਨੂੰ ਇਜ਼ਰਾਇਲ ਦੀ ਸੁਰੱਖਿਆ ਕੰਪਨੀ ਐੱਨ.ਐੱਸ.ਓ. ਗਰੁੱਪ ਨੇ ਬਣਾਇਆ ਹੈ। ਇਸ ਰਾਹੀਂ ਕਿਸੇ ਵਿਅਕਤੀ ਦਾ ਫੋਨ ਹੈਕ ਕਰਕੇ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਨੂੰ ਟਾਰਗੇਟ ਦੇ ਫੋਨ ’ਚ ਇੰਸਟਾਲ ਕੀਤਾ ਜਾਂਦਾ ਹੈ ਅਤੇ ਫਿਰ ਉਸ ਦੇ ਫੋਨ ਦਾ ਰਿਮੋਟ ਕੰਟਰੋਲ ਲੈ ਲਿਆ ਜਾਂਦਾ ਹੈ। ਇਹ ਰਿਮੋਟ ਐਕਸੈਸ ਟ੍ਰੋਜ਼ਨ ਦੀ ਤਰ੍ਹਾਂ ਕੰਮ ਕਰਦਾ ਹੈ। 

 


Tanu

Content Editor

Related News