ਬਿਹਾਰ ''ਵੋਟਰ ਅਧਿਕਾਰ ਯਾਤਰਾ'' ਦੌਰਾਨ ਰਾਹੁਲ ਤੇ ਪ੍ਰਿਯੰਕਾ ਨੇ ਕੀਤੀ ਮੋਟਰਸਾਈਕਲਾਂ ਦੀ ਸਵਾਰੀ

Wednesday, Aug 27, 2025 - 12:53 PM (IST)

ਬਿਹਾਰ ''ਵੋਟਰ ਅਧਿਕਾਰ ਯਾਤਰਾ'' ਦੌਰਾਨ ਰਾਹੁਲ ਤੇ ਪ੍ਰਿਯੰਕਾ ਨੇ ਕੀਤੀ ਮੋਟਰਸਾਈਕਲਾਂ ਦੀ ਸਵਾਰੀ

ਮੁਜ਼ੱਫਰਪੁਰ : ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਤੇਜਸਵੀ ਯਾਦਵ ਨੇ ਬੁੱਧਵਾਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀਆਂ ਸੜਕਾਂ 'ਤੇ ਵੋਟਰ ਅਧਿਕਾਰ ਯਾਤਰਾ ਦੌਰਾਨ ਮੋਟਰਸਾਈਕਲ ਚਲਾਏ। ਇਸ ਦੌਰਾਨ ਸੀਨੀਅਰ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਆਪਣੇ ਭਰਾ ਦੇ ਪਿੱਛੇ ਮੋਟਰਸਾਈਕਲ 'ਤੇ ਬੈਠੀ ਹੋਈ ਦਿਖਾਈ ਦਿੱਤੀ। ਯਾਤਰਾ ਦੇ ਦਰਭੰਗਾ ਜ਼ਿਲ੍ਹੇ ਤੋਂ ਮੁਜ਼ੱਫਰਪੁਰ ਪਹੁੰਚਣ 'ਤੇ ਰਾਹੁਲ ਗਾਂਧੀ ਅਤੇ ਯਾਦਵ ਨੂੰ ਮੋਟਰਸਾਈਕਲ ਚਲਾਉਂਦੇ ਦੇਖਿਆ ਤਾਂ ਲੋਕਾਂ ਉਹਨਾਂ ਦਾ ਸਵਾਗਤ ਕਰਨ ਲਈ ਸੜਕ ਕਿਨਾਰੇ ਖੜ੍ਹੇ ਸਨ। 

ਪੜ੍ਹੋ ਇਹ ਵੀ - ਸਸਤਾ ਹੋ ਗਿਆ ਸੋਨਾ! ਗਹਿਣੇ ਖਰੀਦਣ ਵਾਲਿਆਂ ਲ਼ਈ ਖ਼ੁਸ਼ਖ਼ਬਰੀ

ਦੱਸ ਦੇਈਏ ਕਿ ਕੁੱਲ 1300 ਕਿਲੋਮੀਟਰ ਦੀ ਇਹ ਯਾਤਰਾ 17 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ ਇਕ ਸਤੰਬਰ ਨੂੰ ਪਟਨਾ ਵਿਚ ਇਕ ਰੈਲੀ ਨਾਲ ਖ਼ਤਮ ਹੋਵੇਗੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਵੀ ਯਾਤਰਾ ਦੇ ਆਖੀਰਲੇ ਦਿਨ ਸ਼ਾਮਲ ਹੋਣ ਦੀ ਸੰਭਾਵਨਾ ਹੈ। ਗਾਂਧੀ ਅਤੇ ਯਾਦਵ ਨੇ 24 ਅਗਸਤ ਨੂੰ ਯਾਤਰਾ ਦੌਰਾਨ ਪੂਰਨੀਆ ਜ਼ਿਲ੍ਹੇ ਦੇ ਅਰਰੀਆ ਵਿੱਚ ਮੋਟਰਸਾਈਕਲ ਵੀ ਚਲਾਇਆ ਸੀ। ਮੰਗਲਵਾਰ ਨੂੰ ਦਰਭੰਗਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਸੰਵਿਧਾਨ ਨੂੰ ਬਚਾਉਣ ਲਈ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨੀ ਚਾਹੀਦੀ ਹੈ। 

ਪੜ੍ਹੋ ਇਹ ਵੀ - ਹੋ ਗਿਆ ਇਕ ਹੋਰ ਟੋਲ ਫ੍ਰੀ! ਭਾਰਤ ਦੇ ਸਭ ਤੋਂ ਲੰਬੇ ਅਟਲ ਸੇਤੂ ਨੂੰ ਲੈ ਕੇ ਸਰਕਾਰ ਨੇ ਕਰ 'ਤਾ ਐਲਾਨ

ਉਨ੍ਹਾਂ ਕਿਹਾ, "ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਨੇ ਭਾਜਪਾ (ਭਾਰਤੀ ਜਨਤਾ ਪਾਰਟੀ) ਅਤੇ ਚੋਣ ਕਮਿਸ਼ਨ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਲਈ ਲੋਕ ਭਾਜਪਾ ਨੇਤਾਵਾਂ ਨੂੰ 'ਵੋਟ ਚੋਰ' ਕਹਿ ਰਹੇ ਹਨ।" ਗਾਂਧੀ ਨੇ ਕਿਹਾ, "ਭਾਜਪਾ ਆਗੂ ਚੋਣ ਕਮਿਸ਼ਨ ਰਾਹੀਂ 'ਵੋਟ ਚੋਰੀ' ਵਿੱਚ ਸ਼ਾਮਲ ਹਨ। ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਅਤੇ ਸੰਵਿਧਾਨ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ।"

ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News