ਰਾਹੁਲ ਨੇ ਸਵੀਕਾਰਿਆ- ਸਾਰੇ ਟਵੀਟ ਖੁਦ ਨਹੀਂ ਕਰਦੇ

11/12/2017 5:28:02 PM

ਗੁਜਰਾਤ— ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਆਫਿਸ.ਆਫ.ਆਰ.ਜੀ ਤੋਂ ਸਾਰੇ ਟਵੀਟ ਉਹ ਖੁਦ ਨਹੀਂ ਕਰਦੇ। ਸ਼੍ਰੀ ਗਾਂਧੀ ਨੇ ਪਾਰਟੀ ਦੇ ਸੋਸ਼ਲ ਮੀਡੀਆ ਅਤੇ ਆਈ.ਟੀ. ਸੈੱਲ ਦੇ ਵਰਕਰਾਂ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਿਆਸੀ ਮੁੱਦਿਆਂ 'ਤੇ ਹੋਣ ਵਾਲੇ ਸਾਰੇ ਟਵੀਟ ਉਨ੍ਹਾਂ ਦੇ ਹੁੰਦੇ ਹਨ। ਗੁਜਰਾਤ ਚੋਣਾਂ 'ਚ ਪ੍ਰਚਾਰ ਲਈ ਇਕ ਵਾਰ ਫਿਰ ਤਿੰਨ ਦਿਨਾਂ ਦੇ ਦੌਰੇ 'ਤੇ ਆਏ ਸ਼੍ਰੀ ਗਾਂਧੀ ਨੇ ਕਿਹਾ ਕਿ ਜਨਮਦਿਨ ਅਤੇ ਹੋਰ ਰੂਟੀਨ ਗੱਲਾਂ ਦੇ ਟਵੀਟ ਉਹ ਖੁਦ ਨਹੀਂ ਸਗੋਂ ਉਨ੍ਹਾਂ ਦੀ ਟੀਮ ਕਰਦੀ ਹੈ।
ਸਿਆਸੀ ਮਾਮਲਿਆਂ 'ਚ ਟਵੀਟ ਸੰਬੰਧੀ ਤਿੰਨ-ਚਾਰ ਲੋਕਾਂ ਦੀ ਟੀਮ ਨੂੰ ਉਹ ਸੁਝਾਅ ਦਿੰਦੇ ਹਨ, ਜਿਸ ਨੂੰ ਬਾਅਦ 'ਚ ਫਾਈਨ ਟਿਊਨ ਕਰ ਕੇ ਯਾਨੀ ਹੋਰ ਵਧੀਆ ਕਰ ਕੇ ਟਵੀਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਸੋਸ਼ਲ ਮੀਡੀਆ ਮੁਹਿੰਮ ਫਰਜ਼ੀ ਹੈ, ਜਦੋਂ ਕਿ ਕਾਂਗਰਸ ਦਾ ਸੱਚਾਈ 'ਤੇ ਆਧਾਰਤ ਹੈ। ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨੂੰ ਸੱਚੀ ਗੱਲ ਰੱਖਣ ਦੀ ਪੂਰੀ ਛੂਟ ਹੈ। ਉਨ੍ਹਾਂ 'ਤੇ ਕੋਈ ਰੁਕਾਵਟ ਨਹੀਂ ਹੈ। ਇਸ ਨੂੰ ਸੰਪਾਦਿਤ ਵੀ ਨਹੀਂ ਕੀਤਾ ਜਾਂਦਾ।


Related News