ਰਾਘਵ ਚੱਢਾ ਨੇ ਪੁੱਛਿਆ- US ਕੈਪਿਟਲ ''ਚ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਸ ਨੇ ਕਦੋਂ ਲਈ?

Thursday, Jan 07, 2021 - 07:00 PM (IST)

ਰਾਘਵ ਚੱਢਾ ਨੇ ਪੁੱਛਿਆ- US ਕੈਪਿਟਲ ''ਚ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਸ ਨੇ ਕਦੋਂ ਲਈ?

ਨਵੀਂ ਦਿੱਲੀ- ਅਮਰੀਕਾ ਦੀ ਕੈਪਿਟਲ ਬਿਲਡਿੰਗ 'ਚ ਟਰੰਪ ਸਮਰਥਕਾਂ ਵਲੋਂ ਕੀਤੀ ਜਾ ਰਹੀ ਹਿੰਸਾ ਦੇ ਵੀਡੀਓ ਦੁਨੀਆ ਭਰ 'ਚ ਵਾਇਰਲ ਹੋ ਰਹੇ ਹਨ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ 'ਚ ਇਸ ਤਰ੍ਹਾਂ ਹਿੰਸਕ ਪ੍ਰਦਰਸ਼ਨ ਹੋਣਾ ਅਤੇ ਉਹ ਵੀ ਕੈਪਿਟਲ ਬਿਲਡਿੰਗ ਦੇ ਅੰਦਰ ਤੱਕ ਪ੍ਰਦਰਸ਼ਨਕਾਰੀਆਂ ਦਾ ਦਾਖ਼ਲ ਹੋਣਾ, ਇੱਥੋਂ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਟਰੰਪ ਸਮਰਥਕਾਂ ਦੇ ਇਸੇ ਤਰ੍ਹਾਂ ਦੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਿੱਲੀ ਪੁਲਸ 'ਤੇ ਤੰਜ਼ ਕੱਸਿਆ ਹੈ।

ਇਹ ਵੀ ਪੜ੍ਹੋ : ਅਮਰੀਕੀ ਸੰਸਦ 'ਤੇ ਹਿੰਸਕ ਝੜਪ 'ਚ ਦਿੱਸਿਆ ਭਾਰਤ ਦਾ ਝੰਡਾ, ਵਰੁਣ ਗਾਂਧੀ ਨੇ ਚੁੱਕੇ ਸਵਾਲ

 


ਦਿੱਲੀ ਦੀ ਰਾਜੇਂਦਰ ਨਗਰ ਵਿਧਾਨ ਸਭਾ ਤੋਂ 'ਆਪ' ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦਿੱਸ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਕੈਪਿਟਲ ਬਿਲਡਿੰਗ ਦੇ ਅੰਦਰ ਦਾਖ਼ਲ ਹੋਣ ਦੇ ਰਹੀ ਹੈ। ਉਨ੍ਹਾਂ ਨੂੰ ਰੋਕਣ ਲਈ ਪੁਲਸ ਕੋਈ ਜ਼ਿਆਦਾ ਕੋਸ਼ਿਸ਼ ਨਹੀਂ ਕਰ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਘਵ ਨੇ ਲਿਖਿਆ ਹੈ ਕਿ ਯੂ.ਐੱਸ. ਕੈਪਿਟਲ 'ਚ ਸੁਰੱਖਿਆ ਵਿਵਸਥਾ ਦੀ ਦੇਖਰੇਖ ਦਿੱਲੀ ਪੁਲਸ ਨੇ ਕਦੋਂ ਤੋਂ ਕੀਤੀ? ਦਰਅਸਲ ਦਿੱਲੀ 'ਚ ਹੋਏ ਦੰਗਿਆਂ ਦੌਰਾਨ ਦਿੱਲੀ ਪੁਲਸ 'ਤੇ ਵੀ ਦੰਗਾ ਕਰਨ ਵਾਲਿਆਂ ਦਾ ਸਾਥ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਦੋਸ਼ ਸੀ ਕਿ ਦਿੱਲੀ ਦੰਗਿਆਂ ਦੌਰਾਨ ਦਿੱਲੀ ਪੁਲਸ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕਰ ਰਹੇ ਲੋਕਾਂ ਦਾ ਸਾਥ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News