ਵੱਡੀ ਖ਼ਬਰ: ਰਾਘਵ ਚੱਢਾ ਨੂੰ ਰਾਜ ਸਭਾ ਤੋਂ ਕੀਤਾ ਗਿਆ ਸਸਪੈਂਡ

Friday, Aug 11, 2023 - 03:08 PM (IST)

ਵੱਡੀ ਖ਼ਬਰ: ਰਾਘਵ ਚੱਢਾ ਨੂੰ ਰਾਜ ਸਭਾ ਤੋਂ ਕੀਤਾ ਗਿਆ ਸਸਪੈਂਡ

ਨਵੀਂ ਦਿੱਲੀ- ਆਮ ਆਪਣੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ 'ਆਪ' ਦੇ ਦੂਜੇ ਸੰਸਦ ਮੈਂਬਰ ਸੰਜੇ ਸਿੰਘ ਦੀਆਂ ਮੁਸ਼ਕਿਲਾਂ ਵੀ ਘੱਟ ਨਹੀਂ ਹੋਈਆਂ। ਉਨ੍ਹਾਂ ਦਾ ਸਸਪੈਂਸ਼ਨ ਵੀ ਵਧਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਦੋਵਾਂ ਨੇਤਾਵਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਫੈਸਲਾ ਆਉਣ ਤਕ ਰਾਜ ਸਭਾ ਤੋਂ ਸਸਪੈਂਡ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦਾ ਜ਼ੋਰਦਾਰ ਹੰਗਾਮਾ, ਕੀਤੀ ਨਾਅਰੇਬਾਜ਼ੀ

ਕਿਉਂ ਫਸੇ ਹਨ ਰਾਘਵ ਚੱਢਾ?

ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ 'ਚ ਫਰਜ਼ੀ ਦਸਤਖ਼ਤ ਦਾ ਦੋਸ਼ ਲੱਗਾ ਹੈ। ਦਰਅਸਲ, ਪੰਜ ਸੰਸਦ ਮੈਂਬਰਾਂ ਦਾ ਦਾਅਵਾ ਹੈ ਕਿ ਦਿੱਲੀ ਸੇਵਾ ਬਿੱਲ ਨੂੰ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਸਿਲੈਕਟ ਕਮੇਟੀ ਨੂੰ ਭੇਜਣ ਦੇ ਪ੍ਰਸਤਾਵ 'ਤੇ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹ ਪ੍ਰਸਤਾਵ 'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਪੇਸ਼ ਕੀਤਾ ਸੀ। ਵਿਰੋਧ ਦਰਜ ਕਰਵਾਉਣ ਵਾਲੇ ਤਿੰਨ ਭਾਜਪਾ ਸੰਸਤ ਮੈਂਬਰ ਹਨ, ਇਕ ਬੀਜਦ ਤੋਂ ਹੈ ਅਤੇ ਅੰਨਾਦਰਮੁਕ ਸੰਸਦ ਮੈਂਬਰ ਵੀ ਸ਼ਾਮਲ ਹਨ। ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਂਚ ਦੀ ਮੰਗ ਕੀਤੀ ਸੀ।

 

ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੈਂ ਰਾਘਵ ਚੱਢਾ ਨੂੰ ਕੌਂਸਲ ਦੀ ਸੇਵਾ ਤੋਂ ਉਦੋਂ ਤੱਕ ਮੁਅੱਤਲ ਕਰਦਾ ਹਾਂ ਜਦੋਂ ਤੱਕ ਕੌਂਸਲ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਦਾ ਲਾਭ ਨਹੀਂ ਮਿਲਦਾ।"

 

ਇਹ ਵੀ ਪੜ੍ਹੋ- ਗੁੜ ਦਾ ਗੋਹਾ ਕਿਵੇਂ ਕਰਨਾ ਹੈ, ਇਸ ਵਿਚ ਇਹ ਮਾਹਿਰ ਹਨ, PM ਮੋਦੀ ਨੇ ਕਾਂਗਰਸ 'ਤੇ ਲਈ ਚੁਟਕੀ


author

Rakesh

Content Editor

Related News