ਰਾਘਵ ਚੱਢਾ ਬੋਲੇ- ਫਰਜ਼ੀ ਦਸਤਖ਼ਤ ਅਫ਼ਵਾਹ, BJP ਮੇਰੀ ਮੈਂਬਰਸ਼ਿਪ ਖੋਹਣ ਦੀ ਰਚ ਰਹੀ ਸਾਜ਼ਿਸ਼

Thursday, Aug 10, 2023 - 11:07 AM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਭਾਜਪਾ ਨੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ 'ਚ ਫਰਜ਼ੀ ਦਸਤਖ਼ਤ ਦਾ ਦੋਸ਼ ਲਾਇਆ ਹੈ। ਰਾਘਵ ਨੇ ਵੀਰਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਬਿੱਲ ਨਾਲ ਸਬੰਧਤ ਇਕ ਪ੍ਰਸਤਾਵ 'ਚ 5 ਸੰਸਦ ਮੈਂਬਰਾਂ ਦੇ ਫਰਜ਼ੀ ਦਸਤਖ਼ਤ ਕਰਨ ਦਾ ਦੋਸ਼ ਲਾਉਣ ਲਈ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਅਤੇ ਮੈਂਬਰਸ਼ਿਪ ਖੋਹਣ ਦੀ ਕੋਸ਼ਿਸ਼ ਰਚੀ ਜਾ ਰਹੀ ਹੈ। 

ਇਹ ਵੀ ਪੜ੍ਹੋ-  ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਬੋਲੇ ਰਾਹੁਲ ਗਾਂਧੀ- 'ਮਣੀਪੁਰ 'ਚ ਹੋਇਆ ਭਾਰਤ ਮਾਤਾ ਦਾ ਕਤਲ'

ਦਰਅਸਲ 4 ਸੰਸਦ ਮੈਂਬਰਾਂ ਨੇ ਰਾਘਵ 'ਤੇ ਨਿਯਮਾਂ ਦਾ ਉਲੰਘਣ ਕਰ ਕੇ ਉਨ੍ਹਾਂ ਦੀ ਸਹਿਮਤੀ ਦੇ ਬਿਨਾਂ ਚੋਣ ਕਮੇਟੀ ਦੇ ਗਠਨ ਲਈ ਉਨ੍ਹਾਂ ਦਾ ਨਾਂ ਪ੍ਰਸਤਾਵਿਤ ਕਰਨ ਦਾ ਦੋਸ਼ ਲਾਇਆ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਉਨ੍ਹਾਂ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਦਾ ਸੰਦਰਭ ਦਿੰਦੇ ਹੋਏ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਹੈ। ਇਸ ਘਟਨਾਕ੍ਰਮ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਾਘਵ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਕਮੇਟੀ ਅਤੇ ਅਦਾਲਤ ਦਾ ਰੁਖ਼ ਕਰਨਗੇ, ਜਿਨ੍ਹਾਂ ਨੇ ਮੇਰੇ ਖਿਲਾਫ਼ ਜਾਅਲਸਾਜ਼ੀ ਦਾ ਝੂਠਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਰਾਜ ਸਭਾ ਵਿਚ ਚੋਣ ਕਮੇਟੀ ਦੇ ਮੈਂਬਰਾਂ ਦੇ ਨਾਮਜ਼ਦਗੀ ਲਈ ਦਸਤਖ਼ਤ ਅਤੇ ਲਿਖਤੀ ਸਹਿਮਤੀ ਦੀ ਲੋੜ ਹੁੰਦੀ ਹੈ।

 

AAP MPs including Shri @SanjayAzadSln & Shri @raghav_chadha addressing a very important Press Conference | LIVE https://t.co/PCWZBDOEs5

— AAP Punjab (@AAPPunjab) August 10, 2023

ਇਹ ਵੀ ਪੜ੍ਹੋ-  ਰੱਖੜੀ ਮੌਕੇ ਹਰਿਆਣਾ ਸਰਕਾਰ ਵਲੋਂ ਔਰਤਾਂ ਨੂੰ ਤੋਹਫ਼ਾ

ਰਾਘਵ ਨੇ ਕਿਹਾ ਕਿ ਜਦੋਂ ਵੀ ਵਿਸ਼ੇਸ਼ ਅਧਿਕਾਰ ਕਮੇਟੀ ਕਿਸੇ ਖਿਲਾਫ਼ ਕਾਰਵਾਈ ਸ਼ੁਰੂ ਕਰਦੀ ਹੈ, ਤਾਂ ਉਕਤ ਵਿਅਕਤੀ ਜਨਤਕ ਬਿਆਨ ਨਹੀਂ ਦਿੰਦਾ ਪਰ ਮਜ਼ਬੂਰੀ ਕਾਰਨ ਮੈਨੂੰ ਬੋਲਣਾ ਪੈ ਰਿਹਾ ਹੈ। ਰਾਘਵ ਨੇ ਕਿਹਾ ਕਿ ਇਨ੍ਹਾਂ ਨੂੰ ਦਰਦ ਹੈ ਨੌਜਵਾਨ ਨੇਤਾ ਨੇ ਸਵਾਲ ਕਿਵੇਂ ਪੁੱਛ ਲਿਆ। ਕੋਈ ਵੀ ਸੰਸਦ ਮੈਂਬਰ ਨਾਂ ਪ੍ਰਸਤਾਵਿਤ ਕਰ ਸਕਦਾ ਹੈ। ਮੈਂ ਚੁਣੌਤੀ ਦਿੰਦਾ ਹਾਂ ਕਿ ਭਾਜਪਾ ਨੇਤਾ ਉਹ ਕਾਗਜ਼ ਵਿਖਾਉਣ, ਜਿਸ 'ਤੇ ਦਸਤਖ਼ਤ ਹਨ। ਦਸਤਖ਼ਤ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ, ਮੈਂ ਕੋਈ ਨਿਯਮ ਨਹੀਂ ਤੋੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


Tanu

Content Editor

Related News