ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ

Wednesday, Apr 20, 2022 - 03:57 PM (IST)

ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ

ਨਵੀਂ ਦਿੱਲੀ- ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ ’ਚ ਪ੍ਰਸ਼ਾਸਨ ਦੇ ਕਬਜ਼ੇ ਵਿਰੋਧੀ ਮੁਹਿੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ’ਤੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਭਾਜਪਾ ਪਾਰਟੀ ਪੂਰੇ ਦੇਸ਼ ’ਚ ਦੰਗੇ ਕਰਵਾ ਰਹੀ ਹੈ। ਜੇਕਰ ਦੇਸ਼ ’ਚ ਦੰਗੇ ਰੋਕਣੇ ਹਨ ਤਾਂ ਸਭ ਤੋਂ ਪਹਿਲਾਂ ਭਾਜਪਾ ਹੈੱਡਕੁਆਰਟਰ ’ਤੇ ਬੁਲਡੋਜ਼ਰ ਚੱਲਣਾ ਚਾਹੀਦਾ ਹੈ। ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਦੰਗੇ ਰੁਕ ਜਾਣਗੇ।

ਇਹ ਵੀ ਪੜ੍ਹੋ: ਦਿੱਲੀ: ਜਹਾਂਗੀਰਪੁਰੀ ’ਚ ਹਿੰਸਾ ਵਾਲੀ ਥਾਂ ’ਤੇ ਚਲੇ ਬੁਲਡੋਜ਼ਰ, SC ਨੇ ਕਾਰਵਾਈ ’ਤੇ ਲਾਈ ਰੋਕ


ਰਾਘਵ ਨੇ ਗ੍ਰਹਿ ਮੰਤਰੀ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਦੰਗੇ ਹੋ ਰਹੇ ਹਨ। ਦੰਗਿਆਂ ਨੂੰ ਰੋਕਣਾ ਹੈ ਤਾਂ ਅਮਿਤ ਸ਼ਾਹ ਦੇ ਘਰ ’ਤੇ ਬੁਲਡੋਜ਼ਰ ਚਲਵਾਓ। ਉਨ੍ਹਾਂ ਕਿਹਾ ਕਿ ਬੀਤੇ 8 ਸਾਲਾਂ ’ਚ ਭਾਜਪਾ ਨੇ ਪੂਰੇ ਦੇਸ਼ ’ਚ ਵੱਡੀ ਗਿਣਤੀ ’ਚ ਬੰਗਲਾਦੇਸ਼ੀ ਅਤੇ ਰੋਹਿੰਗਿਆ ਨੂੰ ਵਸਾਇਆ ਹੈ ਅਤੇ ਅੱਜ ਉਨ੍ਹਾਂ ਦਾ ਇਸਤੇਮਾਲ ਦੰਗੇ ਕਰਵਾਉਣ ਲਈ ਕਰ ਰਹੀ ਹੈ। ਜਹਾਂਗੀਰਪੁਰੀ ਇਲਾਕੇ ’ਚ ਕਬਜ਼ੇ ਵਿਰੋਧੀ ਮੁਹਿੰਮ ਨੂੰ ਲੈ ਕੇ ਰਾਘਵ ਨੇ ਕਿਹਾ ਕਿ ਪਿਛਲੇ 15 ਸਾਲਾਂ ’ਚ ਭਾਜਪਾ ਦੇ ਨੇਤਾਵਾਂ ਨੇ ਪੈਸੇ ਖਾ ਕੇ ਗੈਰ-ਕਾਨੂੰਨੀ ਨਿਰਮਾਣ ਕਰਵਾਇਆ। ਐੱਮ. ਸੀ. ਡੀ. ਨੇ ਉਨ੍ਹਾਂ ਨੇਤਾਵਾਂ ਦੇ ਘਰ ਵੀ ਤੋੜਨੇ ਚਾਹੀਦੇ ਹਨ, ਜਿਨ੍ਹਾਂ ਨੇ ਰਿਸ਼ਵਤ ਲੈ ਕੇ ਇਨ੍ਹਾਂ ਦਾ ਨਿਰਮਾਣ ਹੋਣ ਦਿੱਤਾ।

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਬੁਲਡੋਜ਼ਰ ਕਾਰਵਾਈ ’ਤੇ SC ਦੀ ਰੋਕ, ਲੋਕ ਬੋਲੇ-‘'ਹੁਣ ਕੀ ਰਹਿ ਗਿਆ, ਸਾਡੀ ਰੋਜ਼ੀ-ਰੋਟੀ ਖੋਹ ਲਈ'

ਜ਼ਿਕਰਯੋਗ ਹੈ ਕਿ ਜਹਾਂਗੀਰਪੁਰੀ ਖੇਤਰ ’ਚ 16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ’ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ’ਚ ਹਿੰਸਕ ਝੜਪ ਹੋਈ ਸੀ। ਹਿੰਸਾ ਦੇ ਦੋਸ਼ੀਆਂ ਦੀ ਗੈਰ-ਕਾਨੂੰਨੀ ਜਾਇਦਾਦਾਂ ’ਤੇ ਬੁੱਧਵਾਰ ਨੂੰ ਬੁਲਡੋਜ਼ਰ ਚਲਾਇਆ ਗਿਆ ਪਰ ਸੁਪਰੀਮ ਕੋਰਟ ਨੇ ਪ੍ਰਸ਼ਾਸਨ ਦੇ ਕਬਜ਼ਾ ਵਿਰੋਧੀ ਮੁਹਿੰਮ ’ਤੇ ਰੋਕ ਲਾ ਦਿੱਤੀ। ਉੱਤਰੀ ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ ਇਹ ਕਾਰਵਾਈ ਗੈਰ-ਕਾਨੂੰਨੀ ਜਾਇਦਾਦਾਂ ਅਤੇ ਕਬਜ਼ਾ ਵਿਰੋਧੀ ਮੁਹਿੰਮ ’ਤੇ ਕੀਤੀ ਗਈ ਹੈ।


author

Tanu

Content Editor

Related News