ਪਰਿਣੀਤੀ ਚੋਪੜਾ ਨਾਲ ਮਹਾਕਾਲ ਮੰਦਰ ਪਹੁੰਚੇ ਰਾਘਵ ਚੱਢਾ, ਭਗਵਾਨ ਸ਼ਿਵ ਦੀ ਕੀਤੀ ਪੂਜਾ

Saturday, Aug 26, 2023 - 04:38 PM (IST)

ਪਰਿਣੀਤੀ ਚੋਪੜਾ ਨਾਲ ਮਹਾਕਾਲ ਮੰਦਰ ਪਹੁੰਚੇ ਰਾਘਵ ਚੱਢਾ,  ਭਗਵਾਨ ਸ਼ਿਵ ਦੀ ਕੀਤੀ ਪੂਜਾ

ਉਜੈਨ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿਚ ਸਥਿਤ ਮਹਾਕਾਲੇਸ਼ਵਰ ਮੰਦਰ 'ਚ ਪੂਜਾ ਕੀਤੀ। ਦੱਸ ਦੇਈਏ ਕਿ ਪਰਿਣਤੀ ਅਤੇ ਰਾਘਵ ਚੱਢਾ  ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਦੋਹਾਂ ਨੇ ਮੰਦਰ ਦੇ ਨੰਦੀਹਾਲ 'ਚ ਬੈਠ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲਿਆ।

ਇਹ ਵੀ ਪੜ੍ਹੋ- ਹਰਿਆਣਾ ਦੇ ਨੂਹ 'ਚ ਇੰਟਰਨੈੱਟ ਸੇਵਾਵਾਂ ਮੁੜ ਮੁਲਤਵੀ, ਜਾਣੋ ਵਜ੍ਹਾ

PunjabKesari

ਇਸ ਮੌਕੇ ਮੰਦਰ ਦੇ ਪੁਜਾਰੀ ਯਸ਼ ਗੁਰੂ ਨੇ ਮੰਤਰਾਂ ਦਾ ਜਾਪ ਕਰਕੇ ਪੂਜਾ ਕੀਤੀ। ਦੋਹਾਂ ਨੇ ਮੰਦਰ ਦੇ ਪਾਵਨ ਅਸਥਾਨ ਦੀ ਚੌਂਕੀ 'ਤੇ ਮੱਥਾ ਟੇਕਿਆ ਅਤੇ ਇੱਥੋਂ ਹੀ ਬਾਬਾ ਮਹਾਕਾਲ ਦੀ ਪੂਜਾ ਕੀਤੀ।

ਇਹ ਵੀ ਪੜ੍ਹੋ- ਹਿਮਾਚਲ 'ਚ ਕੁਦਰਤ ਦਾ ਕਹਿਰ; ਹੁਣ ਤੱਕ 372 ਲੋਕਾਂ ਦੀ ਮੌਤ, 2400 ਘਰ ਹੋਏ ਢਹਿ-ਢੇਰੀ

PunjabKesari

ਦੱਸ ਦੇਈਏ ਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਲਈ ਕਈ ਪ੍ਰਸਿੱਧ ਹਸਤੀਆਂ ਇੱਥੇ ਪਹੁੰਚ ਰਹੀਆਂ ਹਨ। ਇਸੇ ਤਰ੍ਹਾਂ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਮੰਦਰ ਦੇ ਪੁਜਾਰੀ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਬ੍ਰਾਹਮਣਾਂ ਵਲੋਂ ਕੀਤੇ ਗਏ ਰੁਦਰ ਸੁਕਤ ਅਤੇ ਸ਼ਾਂਤੀ ਪਾਠ ਨੂੰ ਸੁਣਿਆ।

ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

PunjabKesari

ਜ਼ਿਕਰਯੋਗ ਹੈ ਕਿ ਪਰਿਣੀਤੀ ਅਤੇ ਰਾਘਵ ਨੇ 13 ਮਈ ਨੂੰ ਆਪਣੇ ਪਿਆਰਿਆਂ ਦੀ ਮੌਜੂਦਗੀ ਵਿਚ ਨਵੀਂ ਦਿੱਲੀ ਦੇ ਕਪੂਰਥਲਾ ਸਥਿਤ ਘਰ ਵਿਚ ਕੁੜਮਾਈ ਕੀਤੀ ਸੀ।

ਇਹ ਵੀ ਪੜ੍ਹੋ-  ਲਾਕਡਾਊਨ 'ਚ ਚੱਲੀ ਗਈ ਸੀ ਨੌਕਰੀ, ਮਸ਼ਰੂਮ ਦੀ ਖੇਤੀ ਨੇ ਬਦਲ ਦਿੱਤੀ ਤਕਦੀਰ

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News