ਰਾਜ ਸਭਾ 'ਚ ਰਾਘਵ ਚੱਢਾ ਨੇ ਮਹਿੰਗਾਈ ਦੇ ਮੁੱਦੇ 'ਤੇ ਘੇਰੀ ਮੋਦੀ ਸਰਕਾਰ

Thursday, Jul 25, 2024 - 04:47 PM (IST)

ਨਵੀਂ ਦਿੱਲੀ- ਰਾਜ ਸਭਾ 'ਚ ਮਾਨਸੂਨ ਸੈਸ਼ਨ ਦੌਰਾਨ ਬਜਟ 'ਤੇ ਚਰਚਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਮੋਦੀ ਸਰਕਾਰ 'ਤੇ ਤਿੱਖਾ ਤੰਜ਼ ਕੱਸਿਆ। ਰਾਜ ਸਭਾ ਵਿਚ ਰਾਘਵ ਚੱਢਾ ਨੇ ਮਹਿੰਗਾਈ ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਦੇਸ਼ ਦੀ ਆਰਥਿਕ ਸਥਿਤੀ ਬਾਰੇ ਬੋਲਦਿਆਂ ਕਿਹਾ ਕਿ ਥਾਲੀ ਦਾ ਬਜਟ ਵਿਗੜ ਗਿਆ ਹੈ। 2014 ਦੇ ਮੁਕਾਬਲੇ ਅੱਜ ਕਈ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। 

ਇਹ ਵੀ ਪੜ੍ਹੋ- ਅਜੇ ਜੇਲ੍ਹ 'ਚ ਹੀ ਰਹਿਣਗੇ ਕੇਜਰੀਵਾਲ, ਅਦਾਲਤ ਨੇ ਵਧਾਈ ਨਿਆਂਇਕ ਹਿਰਾਸਤ

ਸਰਕਾਰ ਦੇ ਇਸ ਬਜਟ ਨੇ ਦੇਸ਼ ਦੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ। ਰਾਘਵ ਨੇ ਕਿਹਾ ਕਿ  ਪਿਛਲੇ 10 ਸਾਲਾਂ ਤੋਂ ਸਰਕਾਰ ਨੇ ਟੈਕਸ ਲਾ-ਲਾ ਕੇ ਦੇਸ਼ ਦੇ ਆਮ ਆਦਮੀ ਦਾ ਖੂਨ ਚੂਸ ਲਿਆ ਹੈ। ਅੱਜ ਦੇਸ਼ 'ਚ ਅਸੀਂ ਬ੍ਰਿਟੇਨ ਵਾਂਗ ਟੈਕਸ ਦੇ ਰਹੇ ਹਾਂ ਅਤੇ ਸੋਮਾਲੀਆ ਵਾਂਗ ਸੇਵਾਵਾਂ ਪ੍ਰਾਪਤ ਕਰ ਰਹੇ ਹਾਂ। ਸਰਕਾਰ ਜੋ ਸਾਡੇ ਤੋਂ ਇੰਨਾ ਟੈਕਸ ਲੈਂਦੀ ਹੈ, ਤਾਂ ਇਸ ਦੇ ਬਦਲੇ ਸਰਕਾਰ ਉਹ ਸਾਨੂੰ ਦਿੰਦੀ ਕੀ ਹੈ? ਸਰਕਾਰ ਦੀ 2024 ਦੀਆਂ ਚੋਣਾਂ ਵਿਚ ਇੰਨੀ ਦੁਰਦਸ਼ਾ ਕਿਉਂ ਹੋਈ ਹੈ, ਇਸ 'ਤੇ ਬੋਲਦਿਆਂ ਉਨ੍ਹਾਂ ਕਿਹਾ 2019 ਵਿਚ ਭਾਜਪਾ ਦੀਆਂ 303 ਸੀਟਾਂ ਸਨ, ਦੇਸ਼ ਦੀ ਜਨਤਾ ਨੇ ਉਨ੍ਹਾਂ ਸੀਟਾਂ 'ਤੇ 18 ਫ਼ੀਸਦੀ ਵਸਤੂ ਅਤੇ ਸੇਵਾ ਕਰ (GST) ਲਾ ਕੇ 240  ਸੀਟਾਂ 'ਤੇ ਲਿਆ ਕੇ ਖੜ੍ਹਾ ਕੀਤਾ।

 

ਇਹ ਵੀ ਪੜ੍ਹੋ-  ਮਨਾਲੀ 'ਚ ਕੁਦਰਤ ਦਾ ਕਹਿਰ; ਬੱਦਲ ਫਟਣ ਕਾਰਨ ਮਚੀ ਹਾਹਾਕਾਰ, ਕਈ ਘਰ ਹੋਏ ਤਬਾਹ (ਵੀਡੀਓ)

ਰਾਘਵ ਨੇ ਕਿਹਾ ਕਿ ਇਸ ਦੇ ਕਈ ਕਾਰਨ ਹਨ- ਕੋਈ ਕਹਿੰਦਾ ਹੈ ਕਿ ਧਰਮ ਦਾ ਕਾਰਡ ਨਹੀਂ ਚਲਿਆ, ਜਾਤੀ ਕਾਰਨ ਹੈ ਅਤੇ ਕੋਈ ਕਹਿੰਦਾ ਹੈ ਟਿਕਟ ਵੰਡ 'ਚ ਕਮੀ ਰਹੀ ਹੈ। ਉਨ੍ਹਾਂ ਨੇ ਭਾਜਪਾ ਪਾਰਟੀ ਦੀ ਦੁਰਦਸ਼ਾ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਦਾ ਕਾਰਨ ਸਿਰਫ਼ ਅਰਥਵਿਵਸਥਾ ਹੈ। ਰਾਘਵ ਚੱਢਾ ਨੇ ਆਪਣੇ ਭਾਸ਼ਣ ਵਿਚ ਵੱਧਦੀ ਮਹਿੰਗਾਈ, ਘਟਦੀ ਗ੍ਰਾਮੀਣ ਆਮਦਨ, ਵਧਦੀ ਖੁਰਾਕ ਮਹਿੰਗਾਈ ਅਤੇ ਬੇਰੋਜ਼ਗਾਰੀ ਸਮੇਤ ਕਈ ਮੁੱਦਿਆਂ 'ਤੇ ਤਿੱਖਾ ਹਮਲਾ ਬੋਲਿਆ। 


Tanu

Content Editor

Related News