ਹਿਮਾਚਲ ਦੇ ਪੋਲਟੈਕਨਿਕ ਕਾਲਜ ''ਚ ਵਿਦਿਆਰਥੀ ਨਾਲ ਰੈਗਿੰਗ, FIR ਦਰਜ

Thursday, Sep 12, 2019 - 04:23 PM (IST)

ਹਿਮਾਚਲ ਦੇ ਪੋਲਟੈਕਨਿਕ ਕਾਲਜ ''ਚ ਵਿਦਿਆਰਥੀ ਨਾਲ ਰੈਗਿੰਗ, FIR ਦਰਜ

ਹਮੀਰਪੁਰ—ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ 'ਚ ਬੜੂ ਸਥਿਤ ਪੋਲਟੈਕਨਿਕ ਕਾਲਜ 'ਚ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਂਟੀ ਰੈਗਿੰਗ ਐਕਟ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਹੈ। ਕਾਲਜ 'ਚ ਰੈਗਿੰਗ ਮਾਮਲਾ ਸਾਹਮਣੇ ਆਉਣ ਕਾਰਨ ਕਾਲਜ ਦੇ ਦੂਜੇ ਵਿਦਿਆਰਥੀ ਵੀ ਸਹਿਮੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਤੀਜੇ ਸਮੈਸਟਰ ਦੇ ਮੈਕੇਨਿਕਲ ਇੰਜੀਨੀਅਰਿੰਗ ਦੇ ਵਿਦਿਆਰਥੀ 'ਤੇ ਦੋਸ਼ ਹੈ ਕਿ ਨਸ਼ੇ 'ਚ ਟੱਲੀ ਹੋ ਕੇ ਉਸ ਨੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਹੈ ਅਤੇ ਉਸ ਤੋਂ ਪੈਸੇ ਵੀ ਮੰਗੇ ਹਨ।

ਇਸ ਮਾਮਲੇ 'ਤੇ ਐੱਸ. ਪੀ. ਹਮੀਰਪੁਰ ਅਰਜਿਤ ਸੇਨ ਨੇ ਦੱਸਿਆ ਹੈ ਕਿ ਪੋਲਟੈਕਨਿਕ ਕਾਲਜ 'ਚ ਤੀਜੇ ਸਮੈਸਟਰ ਦੇ ਵਿਦਿਆਰਥੀ 'ਤੇ ਪਹਿਲੇ ਸਮੈਸਟਰ ਦੇ ਵਿਦਿਆਰਥੀ ਦੀ ਰੈਗਿੰਗ ਦਾ ਦੋਸ਼ ਲੱਗਾ ਹੈ। ਐਂਟੀ ਰੈਂਗਿੰਗ ਐਕਤ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਤੋਂ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਕਾਲਜ 'ਚੋਂ ਰੈਗਿੰਗ ਦਾ ਮਾਮਲਾ ਸਾਹਮਣੇ ਆਉਣ ਦੇ ਬਾਵਜੂਦ ਇਮਾਰਤ 'ਚ ਲੱਗੇ ਰੈਗਿੰਗ ਬਾਰੇ ਸੂਚਨਾ ਪੋਸਟਰ 'ਤੇ ਅੱਜ ਤੱਕ ਸੰਪਰਕ ਨੰਬਰ ਨਹੀਂ ਲਿਖਿਆ ਗਿਆ ਹੈ। ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕਾਲਜ ਪ੍ਰਸ਼ਾਸਨ ਰੈਗਿੰਗ ਨੂੰ ਲੈ ਕੇ ਕਿੰਨਾ ਗੰਭੀਰ ਹੈ। ਸੰਪਰਕ ਨੰਬਰਾਂ ਦੀ ਥਾਂ 'ਤੇ ਕਾਗਜ਼ ਚਿਪਕਾ ਦਿੱਤਾ ਗਿਆ ਹੈ ਅਤੇ ਅਜਿਹੀ ਸਥਿਤੀ 'ਚ ਜੇਕਰ ਵਿਦਿਆਰਥੀ ਕਿਸੇ ਨੂੰ ਸ਼ਿਕਾਇਤ ਕਰਨ ਤਾਂ ਕਿਸ ਨੂੰ ਕਰਨ।


author

Iqbalkaur

Content Editor

Related News