ਭਾਰਤੀ ਏਅਰਬੇਸ 'ਚ ਰਾਫੇਲ ਦੀ ਐਂਟਰੀ, 2 ਸੁਖੋਈ ਜਹਾਜ਼ਾਂ ਨੇ ਕੀਤਾ ਰੱਖ-ਰਖਾਅ

07/29/2020 2:51:01 PM

ਨਵੀਂ ਦਿੱਲੀ— 5 ਰਾਫੇਲ ਜਹਾਜ਼ ਭਾਰਤ ਦੀ ਸਰੱਹਦ 'ਚ ਐਂਟਰੀ ਕਰ ਚੁੱਕੇ ਹਨ। ਚੰਦ ਮਿੰਟਾਂ ਬਾਅਦ ਰਾਫੇਲ ਜਹਾਜ਼ ਅੰਬਾਲਾ ਏਅਰਬੇਸ 'ਤੇ ਲੈਂਡ ਕਰਨਗੇ। ਭਾਰਤੀ ਸਰਹੱਦ 'ਚ ਐਂਟਰੀ ਕਰਦੇ ਹੀ ਰਾਫੇਲ ਜਹਾਜ਼ਾਂ ਦਾ ਆਈ. ਐੱਨ. ਐੱਸ. ਕੋਲਕਾਤਾ ਨੇ ਸਵਾਗਤ ਕੀਤਾ ਸੀ। ਇਸ ਤੋਂ ਬਾਅਦ ਦੋ ਸੁਖੋਈ ਲੜਾਕੂ ਜਹਾਜ਼ਾਂ ਨੇ 5 ਰਾਫੇਲ ਜਹਾਜ਼ਾਂ ਦਾ ਰੱਖ-ਰਖਾਅ ਕੀਤਾ। 


ਦੱਸ ਦੇਈਏ ਕਿ 5 ਰਾਫੇਲ ਜਹਾਜ਼ ਅੰਬਾਲਾ ਏਅਰਬੇਸ ਪਹੁੰਚਣ ਵਾਲੇ ਹਨ। ਇਨ੍ਹਾਂ ਜਹਾਜ਼ਾਂ ਨੂੰ 17 ਗੋਲਡਨ ਏਰੋ ਸਕਵਾਡ੍ਰਨ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਵਿਚ ਪਾਇਲਟ ਫਰਾਂਸ ਤੋਂ ਲੈ ਕੇ ਭਾਰਤ ਆ ਰਹੇ ਹਨ। ਸੋਮਵਾਰ ਨੂੰ ਹੀ ਰਾਫੇਲ ਫਰਾਂਸ ਤੋਂ ਰਵਾਨਾ ਹੋ ਗਏ ਸਨ ਅਤੇ ਉਹ ਯੂ. ਏ. ਈ. ਰੁੱਕੇ ਸਨ। ਦੱਸ ਦੇਈਏ ਕਿ ਸੋਮਵਾਰ ਨੂੰ 5 ਰਾਫੇਲ ਜਹਾਜ਼ ਫਰਾਂਸ ਤੋਂ ਰਵਾਨਾ ਹੋਏ ਅਤੇ ਸਾਢੇ 7 ਘੰਟੇ ਬਾਅਦ ਯੂ. ਏ. ਈ. ਦੇ ਏਅਰਬੇਸ 'ਤੇ ਲੈਂਡ ਕੀਤੇ ਸਨ। ਇਹ ਜਹਾਜ਼ ਅੱਜ ਅੰਬਾਲਾ ਏਅਰਬੇਸ ਪਹੁੰਚਣਗੇ। ਸਫਰ ਦੌਰਾਨ ਹਵਾ 'ਚ ਹੀ ਇਨ੍ਹਾਂ ਜਹਾਜ਼ਾਂ ਵਿਚ ਈਂਧਨ ਭਰਿਆ ਗਿਆ। 
ਦੱਸਣਯੋਗ ਹੈ ਕਿ ਭਾਰਤ ਨੇ ਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਸਤੰਬਰ 2016 'ਚ ਕਰਾਰ ਕੀਤਾ ਸੀ। ਪੈਰਿਸ 'ਚ ਭਾਰਤੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ 'ਤੇ ਪੂਰੀ ਹੋ ਗਈ ਹੈ ਅਤੇ ਇਨ੍ਹਾਂ 'ਚੋਂ 5 ਜਹਾਜ਼ ਸਿਖਲਾਈ ਮਿਸ਼ਨ ਲਈ ਫਰਾਂਸ ਵਿਚ ਹੀ ਰੁੱਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ।


Tanu

Content Editor

Related News