ਰੇਡੀਓ ਲੋਕਾਂ ਨਾਲ ਜੁੜਨ ਦਾ ਬਿਹਤਰੀਨ ਜ਼ਰੀਆ ਹੈ: PM ਮੋਦੀ
Sunday, Feb 13, 2022 - 05:51 PM (IST)
ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ’ਤੇ ਐਤਵਾਰ ਨੂੰ ਰੇਡੀਓ ਸਰੋਤਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਰੇਡੀਓ ਲੋਕਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਿਆ ਹੋਇਆ ਹੈ ਅਤੇ ਇਹ ਲੋਕਾਂ ਨਾਲ ਜੁੜਨ ਦਾ ਸ਼ਾਨਦਾਰ ਜ਼ਰੀਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 2012 ’ਚ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਦੇ ਤੌਰ ’ਤੇ ਮਨਾਉਣ ਨੂੰ ਮਨਜ਼ੂਰੀ ਦਿੱਤੀ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਸਾਰੇ ਰੇਡੀਓ ਸਰੋਤਿਆਂ ਅਤੇ ਉਨ੍ਹਾਂ ਲੋਕਾਂ ਨੂੰ ਵਿਸ਼ਵ ਰੇਡੀਓ ਦਿਵਸ ਦੀਆਂ ਸ਼ੁੱਭਕਾਮਨਾਵਾਂ, ਜਿਨ੍ਹਾਂ ਨੇ ਆਪਣੇ ਹੁਨਰ ਨਾਲ ਹੀ ਰਚਨਾਤਮਕਤਾ ਨਾਲ ਇਸ ਬਿਹਤਰੀ ਮਾਧਿਅਮ ਨੂੰ ਖ਼ੁਸ਼ਹਾਲ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰੇਡੀਓ ਲੋਕਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਿਆ ਹੋਇਆ ਹੈ ਚਾਹੇ ਉਹ ਘਰ ਹੋਣ, ਯਾਤਰਾ ਦੌਰਾਨ ਹੋਣ ਜਾਂ ਕਿਸੇ ਹੋਰ ਰੂਪ ਵਿਚ ਹੋਣ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਲੋਕਾਂ ਨਾਲ ਜੁੜਨ ਦਾ ਇਹ ਬਿਹਤਰੀਨ ਜ਼ਰੀਆ ਹੈ। ‘ਮਨ ਕੀ ਬਾਤ’ ਕਾਰਨ ਮੈਂ ਲਗਾਤਾਰ ਵੇਖਿਆ ਹੈ ਕਿ ਕਿਵੇਂ ਰੇਡੀਓ ਸਕਾਰਾਤਮਕਤਾ ਸਾਂਝਾ ਕਰਨ ਦੇ ਨਾਲ ਉਨ੍ਹਾਂ ਨੂੰ ਲੋਕਾਂ ਨੂੰ ਪਛਾਣ ਦੇਣ ਦਾ ਸ਼ਾਨਦਾਰ ਜ਼ਰੀਆ ਹੋ ਸਕਦਾ ਹੈ, ਜੋ ਦੂਜਿਆਂ ਦੀ ਜ਼ਿੰਦਗੀ ’ਚ ਜ਼ਿਕਰਯੋਗ ਬਦਲਾਅ ਲਿਆਉਣ ਲਈ ਮੋਹਰੀ ਮੋਰਚੇ ’ਤੇ ਕੰਮ ਕਰ ਰਹੇ ਹਨ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜੋ ਇਸ ਪ੍ਰੋਗਰਾਮ ’ਚ ਯੋਗਦਾਨ ਪਾਉਂਦੇ ਹਨ।