ਤੇਜਸਵੀ ਬਾਰੇ ਸਵਾਲ ਪੁੱਛਣ ''ਤੇ ਭੜਕੀ ਰਾਬੜੀ, ਕਿਹਾ- ਬੇਕਾਰ ਨਹੀਂ ਬੈਠੇ ਹਨ

06/28/2019 4:37:10 PM

ਪਟਨਾ— ਬਿਹਾਰ 'ਚ ਨੇਤਾ ਵਿਰੋਧੀ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇਤਾ ਤੇਜਸਵੀ ਯਾਦਵ 'ਤੇ ਸਵਾਲ ਪੁੱਛਣ 'ਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਭੜਕ ਗਈ। ਰਾਬੜੀ ਨੇ ਪੱਤਰਕਾਰਾਂ ਦੇ ਸਵਾਲ 'ਤੇ ਕਿਹਾ ਕਿ ਉਹ ਬੇਕਾਰ ਨਹੀਂ ਬੈਠੇ ਹਨ। ਜ਼ਿਕਰਯੋਗ ਹੈ ਕਿ ਤੇਜਸਵੀ ਦੇ ਜਨਤਕ ਜੀਵਨ ਤੋਂ ਗਾਇਬ ਰਹਿਣ 'ਤੇ ਭਾਜਪਾ ਅਤੇ ਜਨਤਾ ਦਲ (ਯੂ) ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਜਨਤਾ ਦੇ ਮੁੱਦਿਆਂ 'ਤੇ ਉਨ੍ਹਾਂ ਦੀ ਦੂਰੀ ਨਾਲ ਲਗਾਤਾਰ ਸਵਾਲ ਉੱਠ ਰਹੇ ਹਨ। ਇਸ ਬਾਰੇ ਜਦੋਂ ਰਾਬੜੀ ਦੇਵੀ ਤੋਂ ਪੁੱਛਿਆ ਗਿਆ ਕਿ ਤੇਜਸਵੀ ਕਿੱਥੇ ਹਨ? ਤਾਂ ਉਹ ਭੜਕ ਗਈ ਅਤੇ ਕਿਹਾ,''ਤੇਜਸਵੀ ਜੀ ਜਲਦੀ ਆਉਣਗੇ। ਉਹ ਕਿਸੇ ਕੰਮ 'ਚ ਰੁਝੇ ਹਨ। ਬੇਕਾਰ ਨਹੀਂ ਬੈਠੇ ਹਨ।'' 

29 ਮਈ ਤੋਂ ਗਾਇਬ ਹਨ ਤੇਜਸਵੀ
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ 'ਤੇ ਪਾਰਟੀ ਪੱਧਰ 'ਤੇ ਸਮੀਖਿਆ ਕਰਨ ਤੋਂ ਬਾਅਦ 29 ਮਈ ਤੋਂ ਤੇਜਸਵੀ ਯਾਦਵ ਗਾਇਬ ਹਨ। ਪਿਛਲੇ ਦਿਨੀਂ ਮੁਜ਼ੱਫਰਪੁਰ 'ਚ ਚਮਕੀ ਬੁਖਾਰ ਨਾਲ ਵੱਡੇ ਪੈਮਾਨੇ 'ਤੇ ਬੱਚਿਆਂ ਦੀ ਮੌਤ 'ਤੇ ਤੇਜਸਵੀ ਦੀ ਨਾ ਕੋਈ ਪ੍ਰਤੀਕਿਰਿਆ ਆਈ ਅਤੇ ਨਾ ਹੀ ਉਹ ਖੁਦ ਦੌਰੇ 'ਤੇ ਗਏ।

ਤੇਜਸਵੀ ਦੇ ਟਵਿੱਟਰ ਅਕਾਊਂਟ 'ਤੇ ਵੀ ਹੈ ਸੰਨਾਟਾ
ਤੇਜਸਵੀ ਯਾਦਵ ਜਨਤਕ ਰੂਪ ਨਾਲ ਲੰਬੇ ਸਮੇਂ ਤੋਂ ਦਿਖਾਈ ਨਹੀਂ ਦਿੱਤੇ ਹਨ। ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਤੇਜਸਵੀ ਦੇ ਟਵਿੱਟਰ ਅਕਾਊਂਟ 'ਤੇ ਵੀ ਸੰਨਾਟਾ ਹੈ। ਇਸ 'ਤੇ ਰਾਜਦ ਦੇ ਸੀਨੀਅਰ ਨੇਤਾ ਰਘੁਵੰਸ਼ ਪ੍ਰਸਾਦ ਸਿੰਘ ਨੇ ਪਿਛਲੇ ਦਿਨੀਂ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਤੇਜਸਵੀ ਕਿੱਥੇ ਹਨ, ਸ਼ਾਇਦ ਉਹ ਵਰਲਡ ਕੱਪ ਦੇਖਣ ਲਈ ਗਏ ਹਨ।

ਐੱਨ.ਡੀ.ਏ. ਲਗਾਤਾਰ ਚੁੱਕ ਰਿਹਾ ਸਵਾਲ
ਤੇਜਸਵੀ 'ਤੇ ਐੱਨ.ਡੀ.ਏ. ਵੀ ਲਗਾਤਾਰ ਸਵਾਲ ਚੁੱਕ ਰਿਹਾ ਹੈ। ਜੇ.ਡੀ.ਯੂ. ਦੇ ਨੇਤਾ ਅਤੇ ਮੰਤਰੀ ਸ਼ਾਮ ਰਜਕ ਨੇ ਕਿਹਾ ਸੀ ਕਿ ਤੇਜਸਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਨ। ਜਨਤਾ ਦੇ ਸਵਾਲਾਂ ਨੂੰ ਸਰਕਾਰ ਦੇ ਸਾਹਮਣੇ ਲਿਆਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਪਰ ਉਹ ਸਿਰਫ਼ ਆਪਣੇ ਅਤੇ ਪਰਿਵਾਰ ਲਈ ਜ਼ਿੰਮੇਵਾਰੀ ਨਿਭਾ ਰਹੇ ਹਨ।


DIsha

Content Editor

Related News