ਆਰ. ਐੱਸ. ਐੱਸ. ਨੇ 52 ਸਾਲ ਤੱਕ ਨਹੀਂ ਲਹਿਰਾਇਆ ਦੇਸ਼ ਦਾ ਝੰਡਾ : ਰਾਹੁਲ ਗਾਂਧੀ

01/16/2017 4:53:03 PM

ਨਵੀਂ ਦਿੱਲੀ — ਉਤਰਾਖੰਡ ਦੇ ਰਿਸ਼ੀਕੇਸ਼ ''ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਚੋਣਾਂ ਲਈ ਸ਼ੁਰੂਆਤ ਕੀਤੀ। ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਤਿਰੰਗੇ ਲਈ ਜਵਾਨ ਗੋਲੀ ਖਾ ਰਹੇ ਹਨ। ਤਿਰੰਗੇ ਲਈ ਕਰੋੜਾਂ ਲੋਕਾਂ ਨੇ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 52 ਸਾਲ ਤੱਕ ਨਾਗਪੁਰ ਦੇ ਆਰ. ਐੱਸ. ਐੱਸ. ਦਫਤਰ ''ਤੇ ਤਿਰੰਗਾ ਨਹੀਂ ਸੀ। ਉਹ ਭਗਵਾ ਝੰਡੇ ਨੂੰ ਸੈਲਿਊਟ ਕਰੇ ਸਨ, ਤਿਰੰਗੇ ਨੂੰ ਨਹੀਂ। 

ਰਾਹੁਲ ਨੇ ਕਿਹਾ ਕਿ ਮੈਂ 7-8 ਮਹੀਨੇ ਤੋਂ ਸੋਚ ਰਿਹਾ ਹਾਂ ਇਥੋਂ ਤੱਕ ਕਿ ਗੂਗਲ ਵੀ ਕੀਤਾ ਕਿ ਸਾਡੀ ਪਾਰਟੀ ਕੀ ਹੈ, ਜਿਸ ਨੂੰ ਬੀ. ਜੇ. ਪੀ. ਅਤੇ ਆਰ. ਐੱਸ. ਐੱਸ. ਖਤਮ ਕਰਨਾ ਚਾਹੁੰਦੀ ਹੈ। ਹੱਛ ਦਾ ਨਿਸ਼ਾਨ ਹਰ ਧਰਨ ''ਚ ਦਿਖਾਈ ਦਿੰਦਾ ਹੈ। ਕਾਂਗਰ, ਉਪ ਪ੍ਰਧਾਨ ਨੇ ਔਰਤਾਂ ਨੂੰ ਕਿਹਾ ਕਿ ਡਰੋ ਨਾ ਫੌਜ, ਕਿਸਾਨ ਅਕੇ ਮਜ਼ਦੂਰ ਤੋਂ ਅਸੀਂ ਕਹਿੰਦੇ ਹਾਂ ਕਿ ਡਰੋ ਨਾ, ਸਮੱਸਿਆ ਦੇ ਅੱਗੇ ਖੜ੍ਹੇ ਰਹੋ। 

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ''ਤੇ ਨਿਸ਼ਾਨਾ ਕਸਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ ਇਕ ਵਿਅਕਤੀ ਦਾ ਰਾਜ ਹੋਵੇ। ਸਾਰਿਆਂ ਦੀ ਆਵਾਜ਼ ਖਤਮ ਹੋ ਜਾਵੇ ਅਤੇ ਉਹ ਆਪਣੇ ਮਨ ਦੀ ਗੱਲ ਕਰ ਸਕਣ। ਖਾਦੀ ਦੇ ਕੈਲੰਡਰ ''ਤੇ ਮੋਦੀ ਦੀ ਫੋਟੋ ''ਤੇ ਨਿਸ਼ਾਨਾ ਕਸਦੇ ਹੋਏ ਰਾਹੁਲ ਨੇ ਕਿਹਾ ਕਿ 15 ਲੱਖ ਦਾ ਸੂਟ ਪਾ ਕੇ ਚਰਖਾ ਕਤਦੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਹਮੇਸ਼ਾ ਗਰੀਬਾਂ ਦੇ ਨਾਲ ਹੋਣ ਦੀ ਗੱਲ ਕਰਦੇ ਹਨ ਪਰ ਫੋਟੋ ਵੱਡੇ-ਵੱਡੇ ਲੋਕਾਂ ਨਾਲ ਲਾਉਂਦੇ ਹਨ। ਉਨ੍ਹਾਂ ਦੇ ਨਾਲ ਫੋਟੋ ''ਚ ਵੱਡੇ-ਵੱਡੇ ਲੋਕ ਦਿਖ ਜਾਣਗੇ, ਪਰ ਕਿਸੇ ਗਰੀਬ ਦਾ ਨਲ ਫੋਟੋ ਨਹੀਂ ਨਜ਼ਰ ਆਵੇਗੀ।


Related News