ਚੀਨ ਨੂੰ ਚੁਣੌਤੀ ਦੇਣਗੇ ਕਵਾਡ ਗਰੁੱਪ ਦੇ ਦੇਸ਼, 12 ਮਾਰਚ ਨੂੰ ਹੋਵੇਗਾ ਸ਼ਿਖਰ ਸੰਮੇਲਨ
Thursday, Mar 11, 2021 - 08:26 PM (IST)
ਨੈਸ਼ਨਲ ਡੈਸਕ- ਹਿੰਦ-ਪ੍ਰਸ਼ਾਂਤ ਖੇਤਰ ਦੇ ਵੱਧਦੇ ਪ੍ਰਭਾਵ ਦੇ ਵਿਚ ਸਹਿਯੋਗ ਵਧਾਉਣ ਲਈ ਚਾਰ ਦੇਸ਼ ਇਕਜੁਟ ਹੋ ਕੇ ਰਸਤਾ ਲੱਭਣ ਦੀ ਤਿਆਰੀ ’ਚ ਹਨ। ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਨੇਤਾਵਾਂ ਦੇ ਕਵਾਡ ਢਾਂਚੇ ਦੇ ਤਹਿਤ ਪਹਿਲਾ ਸ਼ਿਖਰ ਸੰਮੇਲਨ ਆਨਲਾਈਨ ਪ੍ਰਾਰੂਪ ’ਚ 12 ਮਾਰਚ ਨੂੰ ਆਯੋਜਿਤ ਹੋਵੇਗਾ।
ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ
ਵਿਦੇਸ਼ ਮੰਤਰਾਲਾ ਵਲੋਂ ਮਿਲੀ ਜਾਣਕਾਰੀ ਅਨੁਸਾਰ- ਚਾਰਾਂ ਦੇਸ਼ਾਂ ਦੇ ਨੇਤਾ ਸਾਂਝੇ ਹਿੱਤ ਦੇ ਰੀਜਨਲ ਤੇ ਗਲੋਬਲ ਮੁੱਦਿਆਂ ’ਤੇ ਚਰਚਾ ਕਰਨਗੇ ਤੇ ਇਕ ਮੁਕਤ, ਖੁੱਲੇ ਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਣਾਏ ਰੱਖਣ ਦੀ ਦਿਸ਼ਾ ’ਚ ਸਹਿਯੋਗ ਦੇ ਵਿਵਹਾਰਕ ਖੇਤਰਾਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ’ਚ ਆਸਟਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਹਿੱਸਾ ਲੈਣਗੇ। ਕਵਾਡ ਰੂਪਰੇਖਾ ਦੇ ਤਹਿਤ ਨੇਤਾਵਾਂ ਦਾ ਪਹਿਲਾ ਸ਼ਿਖਰ ਸੰਮੇਲਨ 12 ਮਾਰਚ ਨੂੰ ਡਿਜ਼ੀਟਲ ਤਰੀਕੇ ਨਾਲ ਆਯੋਜਿਤ ਹੋਵੇਗਾ।
ਇਹ ਖ਼ਬਰ ਪੜ੍ਹੋ- ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।