ਕੁਝ ਮਿੰਟਾਂ ''ਚ ਜ਼ਿੰਦਾ ਬੱਕਰੀ ਨੂੰ ਨਿਗਲ ਗਿਆ ਅਜਗਰ, ਨਹੀਂ ਪਚਿਆ ਤਾਂ ਹੋ ਗਈ ਅਜਿਹੀ ਹਾਲਤ (ਵੀਡੀਓ)
Saturday, Jun 17, 2017 - 12:30 PM (IST)

ਨਵੀਂ ਦਿੱਲੀ/ਆਸਾਮ— ਅਜਗਰ ਜਦੋਂ ਵੀ ਕਿਸੇ ਜਾਨਵਰ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਤਾਂ ਇਸ ਦਾ ਮੰਜਰ ਇੰਨਾ ਭਿਆਨਕ ਹੁੰਦਾ ਹੈ ਕਿ ਦੇਖਣ ਵਾਲਿਆਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਕੁਝ ਅਜਿਹਾ ਹੀ ਖਤਰਨਾਕ ਮੰਜਰ ਆਸਾਮ 'ਚ ਦੇਖਿਆ ਗਿਆ, ਜਿੱਥੇ ਇਕ ਅਜਗਰ ਕੁਝ ਮਿੰਟਾਂ 'ਚ ਜ਼ਿੰਦਾ ਬੱਕਰੀ ਨੂੰ ਨਿਗਲ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਵਿਸ਼ਾਲ ਅਜਗਰ ਬੱਕਰੀ ਨੂੰ ਜ਼ਿੰਦਾ ਨਿਗਲ ਗਿਆ। ਨਿਗਲਣ ਤੋਂ ਬਾਅਦ ਅਜਗਰ ਦਾ ਪੇਟ ਇਸ ਲਈ ਫੁੱਲਿਆ ਹੋਇਆ ਹੈ, ਕਿਉਂਕਿ ਇਸ ਦੇ ਪੇਟ 'ਚ ਇਕ ਪੂਰੀ ਬੱਕਰੀ ਹੈ। ਇਸ ਲਈ ਉਹ ਚੱਲ ਵੀ ਨਹੀਂ ਪਾ ਰਿਹਾ ਸੀ। ਪਿੰਡ ਵਾਲੇ ਅਜਗਰ ਨੂੰ ਚਾਰੇ ਪਾਸਿਓਂ ਘੇਰ ਕੇ ਖੜ੍ਹੇ ਹਨ ਅਤੇ ਇਸ ਦਾ ਵੀਡੀਓ ਵੀ ਬਣਾ ਰਹੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਅਜਗਰ ਕਰੀਬ 15 ਫੁੱਟ ਦਾ ਹੈ। ਕੁਝ ਲੜਕੇ ਅਜਗਰ ਨਾਲ ਸ਼ਰਾਰਤ ਵੀ ਕਰਨ ਲੱਗੇ।