ਗੁਰੂ ਪੁਸ਼ਯ ਨਕਸ਼ਤਰ ਅੱਜ, ਸੋਨੇ ''ਚ ਨਿਵੇਸ਼ ਕਰਨਾ ਹੁੰਦੈ ਸ਼ੁੱਭ, ਖਰੀਦਦਾਰੀ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Thursday, Oct 24, 2024 - 06:09 PM (IST)

ਗੁਰੂ ਪੁਸ਼ਯ ਨਕਸ਼ਤਰ ਅੱਜ, ਸੋਨੇ ''ਚ ਨਿਵੇਸ਼ ਕਰਨਾ ਹੁੰਦੈ ਸ਼ੁੱਭ, ਖਰੀਦਦਾਰੀ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਵੀਂ ਦਿੱਲੀ - ਅੱਜ 24 ਅਕਤੂਬਰ ਨੂੰ ਪੁਸ਼ਯ ਨਕਸ਼ਤਰ ਹੈ। ਪੁਸ਼ਯ ਨਕਸ਼ਤਰ ਸੂਰਜ ਚੜ੍ਹਨ ਨਾਲ ਸ਼ੁਰੂ ਹੋਵੇਗਾ ਅਤੇ ਦਿਨ ਭਰ ਚੱਲੇਗਾ। ਭਾਰਤੀ ਜੋਤਿਸ਼ ਵਿੱਚ ਪੁਸ਼ਯ ਨਕਸ਼ਤਰ ਨੂੰ ਇੱਕ ਬਹੁਤ ਹੀ ਸ਼ੁਭ ਨਕਸ਼ਤਰ ਮੰਨਿਆ ਜਾਂਦਾ ਹੈ, ਅਤੇ ਕਿਸੇ ਵੀ ਤਰ੍ਹਾਂ ਦੇ ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਜਦੋਂ ਪੁਸ਼ਯ ਨਕਸ਼ਤਰ ਆਉਂਦਾ ਹੈ ਤਾਂ ਇਹ ਵਪਾਰ ਅਤੇ ਖਰੀਦਦਾਰੀ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਲੋਕ ਜਾਇਦਾਦ, ਵਾਹਨ, ਗਹਿਣੇ ਅਤੇ ਹੋਰ ਕੀਮਤੀ ਸਮਾਨ ਖਰੀਦਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਪੁਸ਼ਯ ਨਕਸ਼ਤਰ ਵਿੱਚ ਕੀਤੇ ਗਏ ਨਿਵੇਸ਼ ਅਤੇ ਵਪਾਰਕ ਗਤੀਵਿਧੀਆਂ ਬਹੁਤ ਲਾਭਦਾਇਕ ਹੁੰਦੀਆਂ ਹਨ। ਲੋਕ ਇਸ ਨਕਸ਼ਤਰ ਵਿੱਚ ਇਲੈਕਟ੍ਰੋਨਿਕਸ ਵਰਗੀਆਂ ਚੀਜ਼ਾਂ ਦੀ ਖਰੀਦਦਾਰੀ ਵੀ ਕਰਦੇ ਹਨ, ਜਿਵੇਂ ਕਿ ਟੀਵੀ, ਫਰਿੱਜ ਅਤੇ ਸਮਾਰਟਫ਼ੋਨ। ਇਲੈਕਟ੍ਰਾਨਿਕਸ ਸ਼ੋਰੂਮਾਂ ਅਤੇ ਔਨਲਾਈਨ ਪੋਰਟਲ 'ਤੇ ਇਸ ਸਮੇਂ ਵਿਸ਼ੇਸ਼ ਪੇਸ਼ਕਸ਼ਾਂ ਅਤੇ ਸੌਦੇ ਦਿੱਤੇ ਗਏ ਹਨ।

ਦੀਵਾਲੀ ਤੋਂ ਪਹਿਲਾਂ ਖਰੀਦਦਾਰੀ ਅਤੇ ਪੂਜਾ-ਪਾਠ ਦੇ ਨਜ਼ਰੀਏ ਤੋਂ ਇਹ ਦਿਨ ਬਹੁਤ ਖਾਸ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸੋਨੇ ਵਿੱਚ ਨਿਵੇਸ਼ ਕਰਨ ਨਾਲ ਸਦੀਵੀ ਲਾਭ ਮਿਲਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸੋਨੇ 'ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ। ਅੱਜ ਪੁਸ਼ਯ ਨਕਸ਼ਤਰ ਦੇ ਮੌਕੇ 'ਤੇ ਅਸੀਂ ਤੁਹਾਨੂੰ ਸੋਨੇ 'ਚ ਨਿਵੇਸ਼ ਕਰਨ ਦੇ 4 ਤਰੀਕਿਆਂ ਬਾਰੇ ਦੱਸ ਰਹੇ ਹਾਂ...

ਖਰੀਦ ਸਕਦੇ ਹੋ ਸੋਨੇ ਦੇ ਬਿਸਕੁਟ-ਸਿੱਕੇ-ਗਹਿਣੇ 

ਸੋਨੇ ਵਿੱਚ ਨਿਵੇਸ਼ ਦਾ ਮਤਲਬ ਹੈ ਤੁਸੀਂ ਗਹਿਣੇ ,ਸੋਨੇ ਦੇ ਬਿਸਕੁਟ,ਸਿੱਕੇ ਖਰੀਦ ਸਕਦੇ ਹੋ। ਮਾਹਿਰ ਗਹਿਣੇ ਖਰੀਦਣ ਨੂੰ ਸੋਨੇ 'ਚ ਨਿਵੇਸ਼ ਕਰਨ ਦਾ ਸਹੀ ਤਰੀਕਾ ਨਹੀਂ ਮੰਨਦੇ, ਕਿਉਂਕਿ ਇਸ 'ਤੇ ਜੀਐੱਸਟੀ ਅਤੇ ਮੇਕਿੰਗ ਚਾਰਜ ਦੇਣਾ ਪੈਂਦਾ ਹੈ। ਇਸ ਲਈ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਦੇ ਨਾਲ ਹੀ ਗਹਿਣਿਆਂ ਖ਼ਰੀਦਦੇ ਸਮੇਂ ਤੁਸੀਂ 24 ਕੈਰੇਟ ਸੋਨੇ ਵਿੱਚ ਨਿਵੇਸ਼ ਨਹੀਂ ਕਰਦੇ, ਕਿਉਂਕਿ ਸੋਨੇ ਦੇ ਗਹਿਣੇ 24 ਕੈਰੇਟ ਸ਼ੁੱਧਤਾ ਦੇ ਨਹੀਂ ਹੁੰਦੇ ਹਨ। ਹਾਲਾਂਕਿ, ਤੁਸੀਂ 24 ਕੈਰੇਟ ਸੋਨੇ ਵਿਚ ਨਿਵੇਸ਼ ਲਈ ਸੋਨੇ ਦੇ ਬਿਸਕੁਟ ਜਾਂ ਸਿੱਕਿਆਂ ਵਿੱਚ ਨਿਵੇਸ਼ ਨੂੰ ਪਹਿਲ ਦੇ ਸਕਦੇ ਹੋ।

ਖ਼ਰੀਦ ਸਕਦੇ ਹੋ ਗੋਲਡ ਬਾਂਡ

ਸਾਵਰੇਨ ਗੋਲਡ ਬਾਂਡ ਇੱਕ ਸਰਕਾਰੀ ਬਾਂਡ ਹੈ, ਜੋ ਸਮੇਂ-ਸਮੇਂ 'ਤੇ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਸ ਦੀ ਕੀਮਤ ਰੁਪਏ ਜਾਂ ਡਾਲਰ ਵਿੱਚ ਨਹੀਂ, ਸੋਨੇ ਦੇ ਭਾਰ ਵਿੱਚ ਹੈ। ਜੇਕਰ ਬਾਂਡ 1 ਗ੍ਰਾਮ ਸੋਨੇ ਦਾ ਹੈ, ਤਾਂ ਬਾਂਡ ਦੀ ਕੀਮਤ 1 ਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਹੋਵੇਗੀ। ਸਾਵਰੇਨ ਗੋਲਡ ਬਾਂਡ ਜਾਰੀ ਕੀਮਤ 'ਤੇ ਹਰ ਸਾਲ 2.50% ਦੇ ਸਥਿਰ ਵਿਆਜ ਦੀ ਪੇਸ਼ਕਸ਼ ਕਰਦਾ ਹੈ।

ਇਹ ਖਰੀਦਣਾ ਆਸਾਨ ਹੈ: ਗੋਲਡ ਬਾਂਡ ਖਰੀਦਣ ਲਈ, ਤੁਹਾਨੂੰ ਇੱਕ ਬ੍ਰੋਕਰ ਦੁਆਰਾ ਇੱਕ ਡੀਮੈਟ ਖਾਤਾ ਖੋਲ੍ਹਣਾ ਹੋਵੇਗਾ। ਇਸ ਵਿੱਚ, ਤੁਸੀਂ NSE 'ਤੇ ਉਪਲਬਧ ਗੋਲਡ ਬਾਂਡਾਂ ਦੀਆਂ ਇਕਾਈਆਂ ਖਰੀਦ ਸਕਦੇ ਹੋ ਅਤੇ ਬਰਾਬਰ ਦੀ ਰਕਮ ਤੁਹਾਡੇ ਡੀਮੈਟ ਖਾਤੇ ਨਾਲ ਜੁੜੇ ਬੈਂਕ ਖਾਤੇ ਤੋਂ ਕੱਟੀ ਜਾਵੇਗੀ। ਨਿਵੇਸ਼ ਆਫਲਾਈਨ ਵੀ ਕੀਤਾ ਜਾ ਸਕਦਾ ਹੈ।

ਖ਼ਰੀਦ ਸਕਦੇ ਹੋ ਗੋਲਡ ETF

ਸ਼ੇਅਰਾਂ ਵਾਂਗ ਸੋਨਾ ਖਰੀਦਣ ਦੀ ਸਹੂਲਤ ਨੂੰ ਗੋਲਡ ਈਟੀਐਫ ਕਿਹਾ ਜਾਂਦਾ ਹੈ। ਇਹ ਐਕਸਚੇਂਜ ਟਰੇਡਡ ਫੰਡ ਹਨ, ਜੋ ਸਟਾਕ ਐਕਸਚੇਂਜਾਂ 'ਤੇ ਖਰੀਦੇ ਅਤੇ ਵੇਚੇ ਜਾ ਸਕਦੇ ਹਨ। ਕਿਉਂਕਿ ਗੋਲਡ ETF ਦਾ ਬੈਂਚਮਾਰਕ ਸਪੌਟ ਗੋਲਡ ਦੀਆਂ ਕੀਮਤਾਂ ਹੈ, ਤੁਸੀਂ ਇਸਨੂੰ ਸੋਨੇ ਦੀ ਅਸਲ ਕੀਮਤ ਦੇ ਆਪਪਾਸ ਖਰੀਦ ਸਕਦੇ ਹੋ।

ਨਿਵੇਸ਼ ਲਈ ਡੀਮੈਟ ਖਾਤਾ ਜ਼ਰੂਰੀ: ਗੋਲਡ ਈਟੀਐਫ ਖਰੀਦਣ ਲਈ, ਤੁਹਾਨੂੰ ਡੀਮੈਟ ਖਾਤਾ ਖੋਲ੍ਹਣਾ ਪਵੇਗਾ। ਇਸ ਵਿੱਚ, ਤੁਸੀਂ NSE ਜਾਂ BSE 'ਤੇ ਉਪਲਬਧ ਗੋਲਡ ETF ਦੀਆਂ ਇਕਾਈਆਂ ਖਰੀਦ ਸਕਦੇ ਹੋ ਅਤੇ ਬਰਾਬਰ ਦੀ ਰਕਮ ਤੁਹਾਡੇ ਡੀਮੈਟ ਖਾਤੇ ਨਾਲ ਜੁੜੇ ਬੈਂਕ ਖਾਤੇ ਤੋਂ ਕੱਟੀ ਜਾਵੇਗੀ।

ਤੁਸੀਂ ਖ਼ਰੀਦ ਸਕਦੇ ਹੋ 1 ਰੁਪਏ ਦਾ ਸੋਨਾ 

ਹੁਣ ਤੁਸੀਂ ਆਪਣੇ ਸਮਾਰਟਫੋਨ ਤੋਂ ਹੀ ਡਿਜੀਟਲ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹੋ। ਇਸ ਦੇ ਲਈ ਜ਼ਿਆਦਾ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਕੀਮਤ 'ਤੇ ਸੋਨਾ ਖਰੀਦ ਸਕਦੇ ਹੋ। 1 ਰੁਪਏ ਦਾ ਵੀ। ਇਹ ਸਹੂਲਤ Amazon Pay, Google Pay, Paytm, PhonePe ਅਤੇ MobiKwik ਵਰਗੇ ਪਲੇਟਫਾਰਮਾਂ 'ਤੇ ਉਪਲਬਧ ਹੈ।

ਸੋਨੇ ਨੇ ਪਿਛਲੇ 5 ਸਾਲਾਂ 'ਚ ਦਿੱਤਾ ਹੈ 55% ਰਿਟਰਨ 

ਲੰਬੇ ਸਮੇਂ ਲਈ ਸੋਨੇ ਵਿੱਚ ਨਿਵੇਸ਼ ਕਰਨਾ ਲਾਭਦਾਇਕ ਹੈ। ਜੇਕਰ ਅਸੀਂ ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਸੋਨੇ ਨੇ 55% ਯਾਨੀ 11% ਸਾਲਾਨਾ ਰਿਟਰਨ ਦਿੱਤਾ ਹੈ। ਅਕਤੂਬਰ 2020 'ਚ ਸੋਨਾ 50,605 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ, ਜੋ ਹੁਣ 78,446 ਰੁਪਏ 'ਤੇ ਪਹੁੰਚ ਗਿਆ ਹੈ।


author

Harinder Kaur

Content Editor

Related News