'Pushpa 2' ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੰਗਾਮਾ, ਗਾਂਧੀ ਮੈਦਾਨ 'ਚ ਚੱਲੀਆਂ ਚੱਪਲਾਂ (ਵੀਡੀਓ)

Sunday, Nov 17, 2024 - 05:49 PM (IST)

'Pushpa 2' ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੰਗਾਮਾ, ਗਾਂਧੀ ਮੈਦਾਨ 'ਚ ਚੱਲੀਆਂ ਚੱਪਲਾਂ (ਵੀਡੀਓ)

ਨੈਸ਼ਨਲ ਡੈਸਕ : ਪ੍ਰਸ਼ੰਸਕਾਂ ਲਈ ਐਤਵਾਰ ਦਾ ਦਿਨ ਖਾਸ ਹੈ। ਅਜਿਹਾ ਇਸ ਲਈ ਕਿਉਂਕਿ ਫਿਲਮ 'ਪੁਸ਼ਪਾ 2: ਦ ਰੂਲ' ਜਿਸ ਦਾ ਉਹ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਇਸ ਸਾਲ ਦਸੰਬਰ ਦੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਇਸ ਦਾ ਟ੍ਰੇਲਰ ਰਿਲੀਜ਼ ਹੋ ਰਿਹਾ ਹੈ। 17 ਨਵੰਬਰ ਨੂੰ ਅੱਲੂ ਅਰਜੁਨ ਅਤੇ ਰਸ਼ਮੀਕਾ ਮੰਡੰਨਾ ਦੋਵੇਂ ਬਿਹਾਰ ਦੇ ਪਟਨਾ ਸ਼ਹਿਰ ਪਹੁੰਚੇ। ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਦੋਵਾਂ ਦਾ ਦਿਲੋਂ ਸਵਾਗਤ ਕੀਤਾ।

ਗਾਂਧੀ ਮੈਦਾਨ 'ਚ ਚੱਲੀਆਂ ਚੱਪਲਾਂ
ਅੱਲੂ ਅਰਜੁਨ ਅਜੇ ਤੱਕ ਗਾਂਧੀ ਮੈਦਾਨ ਨਹੀਂ ਪਹੁੰਚੇ ਹਨ। ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਦਾ ਸਟੇਜ 'ਤੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ ਵਿੱਚ ਲੋਕਾਂ ਨੂੰ ਕਾਬੂ ਕਰਨ ਲਈ ਪੁਲਸ ਵੀ ਉੱਥੇ ਮੌਜੂਦ ਹੈ। ਅੱਲੂ ਦੇ ਸਮੇਂ 'ਤੇ ਸਟੇਜ 'ਤੇ ਨਾ ਆਉਣ ਕਾਰਨ ਲੋਕ ਬੇਕਾਬੂ ਹੋ ਰਹੇ ਹਨ। ਗਾਂਧੀ ਮੈਦਾਨ 'ਚ ਗੁੱਸੇ ਵਿਚ ਲੋਕ ਚੱਪਲਾਂ ਚਲਾ ਰਹੇ ਹਨ। ਜਿਸ ਤੋਂ ਬਾਅਦ ਪੁਲਸ ਨੂੰ ਬਲ ਦੀ ਵਰਤੋਂ ਕਰਨੀ ਪਈ।

ਦੇਸੀ ਹਿੰਦੀ ਦਰਸ਼ਕਾਂ 'ਚ 'ਪੁਸ਼ਪਾ' ਦੀ ਪ੍ਰਸਿੱਧੀ ਦਾ ਇੱਕ ਵੱਡਾ ਕਾਰਨ ਹੈ, ਜਿਸ ਨੂੰ ਨਿਰਮਾਤਾ 'ਪੁਸ਼ਪਾ 2' ਲਈ ਪੂਰੀ ਤਰ੍ਹਾਂ ਵਰਤਣਾ ਚਾਹੁਣਗੇ। 'ਪੁਸ਼ਪਾ 1: ਦ ਰਾਈਜ਼' ਨੇ ਬਿਹਾਰ ਅਤੇ ਯੂਪੀ ਦੇ ਸਿੰਗਲ ਸਕ੍ਰੀਨਜ਼ 'ਤੇ ਸ਼ਾਨਦਾਰ ਕਾਰੋਬਾਰ ਕੀਤਾ। ਜੇ ਤੁਹਾਨੂੰ ਯਾਦ ਹੋਵੇ, ਇੱਕ ਖੇਤਰੀ ਗਾਇਕ ਨੇ ਫਿਲਮ ਦੇ ਗੀਤ 'ਸ਼੍ਰੀਵੱਲੀ' ਦਾ ਭੋਜਪੁਰੀ ਸੰਸਕਰਣ ਵੀ ਗਾਇਆ ਸੀ, ਜੋ ਰਾਤੋ ਰਾਤ ਬਹੁਤ ਹਿੱਟ ਹੋ ਗਿਆ ਸੀ।

ਹਾਲ ਹੀ 'ਚ RRR ਸਟਾਰ ਰਾਮ ਚਰਨ ਨੇ ਲਖਨਊ 'ਚ ਆਪਣੀ ਅਗਲੀ ਫਿਲਮ 'ਗੇਮ ਚੇਂਜਰ' ਦਾ ਟੀਜ਼ਰ ਲਾਂਚ ਈਵੈਂਟ ਵੀ ਕੀਤਾ। ਪਰ ਪਟਨਾ ਵਰਗੇ ਇੱਕ ਆਮ ਦੇਸੀ ਹਿੰਦੀ ਬਾਜ਼ਾਰ ਵਿੱਚ, ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ ਵਿੱਚੋਂ ਇੱਕ, 'ਪੁਸ਼ਪਾ 2' ਦਾ ਟ੍ਰੇਲਰ ਲਾਂਚ ਈਵੈਂਟ, ਅੱਲੂ ਅਰਜੁਨ ਦਾ ਦਰਸ਼ਕਾਂ ਨੂੰ ਸਿੱਧਾ ਸੰਦੇਸ਼ ਹੈ - 'ਮੈਂ ਤੁਹਾਨੂੰ ਮਨੋਰੰਜਨ ਦੇਣ ਲਈ ਹਾਂ'।


author

Baljit Singh

Content Editor

Related News