ਚੋਣਾਂ ’ਚ ਧਾਮੀ ਨੂੰ ਸੀ. ਐੱਮ. ਦਾ ਚਿਹਰਾ ਪ੍ਰਾਜੈਕਟ ਨਹੀਂ ਕਰੇਗੀ ਭਾਜਪਾ

Friday, Sep 10, 2021 - 10:33 AM (IST)

ਚੋਣਾਂ ’ਚ ਧਾਮੀ ਨੂੰ ਸੀ. ਐੱਮ. ਦਾ ਚਿਹਰਾ ਪ੍ਰਾਜੈਕਟ ਨਹੀਂ ਕਰੇਗੀ ਭਾਜਪਾ

ਨਵੀਂ ਦਿੱਲੀ– ਜੇ ਕਾਂਗਰਸ ਕੁਝ ਸੂਬਿਆਂ ’ਚ ਜਨਤਕ ਕਲੇਸ਼ ਦਾ ਸਾਹਮਣਾ ਕਰ ਰਹੀ ਹੈ ਤਾਂ ਸਰਕਾਰ ਦੀ ਅਗਵਾਈ ਕਰ ਰਹੀ ਭਾਜਪਾ ਵੀ ਕੁਝ ਚੋਣ ਸੂਬਿਆਂ ’ਚ 2 ਧੜਿਆਂ ’ਚ ਟਕਰਾਅ ਦਾ ਸਾਹਮਣਾ ਕਰ ਰਹੀ ਹੈ। ਅਗਲੇ ਸਾਲ ਮਾਰਚ ’ਚ ਜਿਨ੍ਹਾਂ 5 ਸੂਬਿਆਂ ’ਚ ਚੋਣਾਂ ਹੋਣੀਆਂ ਹਨ, ਉਨ੍ਹਾਂ ’ਚ ਪੰਜਾਬ ਨੂੰ ਛੱਡ ਕੇ 4 ਸੂਬਿਆਂ ’ਚ ਭਾਜਪਾ ਸੱਤਾ ’ਚ ਹੈ ਪਰ ਉੱਤਰਾਖੰਡ ’ਚ ਪਾਰਟੀ ਗੰਭੀਰ ਹਾਲਤ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਇਥੇ 6 ਮਹੀਨਿਆਂ ’ਚ 3 ਮੁੱਖ ਮੰਤਰੀ ਬਦਲੇ ਜਾ ਚੁੱਕੇ ਹਨ। ਇਸ ਦੀ ਸ਼ੁਰੂਆਤ ਮਾਰਚ ’ਚ ਤ੍ਰਿਵੇਂਦਰ ਸਿੰਘ ਰਾਵਤ ਨੂੰ ਬਦਲਣ ਦੇ ਨਾਲ ਹੋਈ, ਇਸ ਤੋਂ ਬਾਅਦ ਜੁਲਾਈ ’ਚ ਤੀਰਥ ਸਿੰਘ ਰਾਵਤ ਨੂੰ ਹਟਾ ਕੇ ਪੁਸ਼ਕਰ ਸਿੰਘ ਧਾਮੀ ਨੂੰ ਸਾਹਮਣੇ ਲਿਆਂਦਾ ਗਿਆ।

ਉੱਧਰ, ਹੁਣ ਨਵੀਂ ਗੱਲ ਸਾਹਮਣੇ ਆਈ ਹੈ ਕਿ ਚੋਣਾਂ ’ਚ ਭਾਜਪਾ ਧਾਮੀ ਨੂੰ ਸੀ. ਐੱਮ. ਚਿਹਰੇ ਦੇ ਰੂਪ ’ਚ ਪ੍ਰਾਜੈਕਟ ਨਹੀਂ ਕਰੇਗੀ। ਇਸ ਦੀ ਬਜਾਏ ਭਾਜਪਾ ਸੂਬੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚੋਣ ਲੜੇਗੀ। ਅਜਿਹੇ ’ਚ ਯਕੀਨੀ ਤੌਰ ’ਤੇ ਤ੍ਰਿਵੇਂਦਰ ਸਿੰਘ ਰਾਵਤ, ਤੀਰਥ ਸਿੰਘ ਰਾਵਤ, ਪੁਸ਼ਕਰ ਸਿੰਘ ਧਾਮੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਸਮੇਤ ਸੂਬੇ ਦੇ ਕਈ ਪ੍ਰਮੁੱਖ ਨੇਤਾਵਾਂ ਦੇ ਪ੍ਰਚਾਰ ਪੋਸਟਰ ਹੋਣਗੇ ਪਰ ਪੋਸਟਰਾਂ ’ਚ ਇਕ ਨਵਾਂ ਨਾਂ ਹੋ ਸਕਦਾ ਹੈ ਭਾਜਪਾ ਦੇ ਮੀਡੀਆ ਵਿਭਾਗ ਦੇ ਮੁਖੀ ਅਨਿਲ ਬਲੂਨੀ ਦਾ, ਇਹ ਲੋਅ-ਪ੍ਰੋਫਾਈਲ ਨੇਤਾ ਰਾਜ ਸਭਾ ਦੇ ਮੈਂਬਰ ਹਨ ਤੇ ਪਰਦੇ ਦੇ ਪਿੱਛੇ ਤੋਂ ਕੰਮ ਕਰਦੇ ਹਨ। ਟੀ. ਵੀ. ਚੈਨਲਾਂ ਵੱਲੋਂ ਕੀਤੇ ਗਏ ਹਾਲੀਆ ਸਰਵੇਖਣਾਂ ’ਚੋਂ ਕੁਝ ਨੇ ਉਨ੍ਹਾਂ ਨੂੰ ਸੂਬੇ ’ਚ ਕਿਸੇ ਵੀ ਨੇਤਾ ਦੇ ਮੁਕਾਬਲੇ ’ਚ ਜ਼ਿਆਦਾ ਲੋਕਪ੍ਰਿਯ ਦਿਖਾਇਆ ਹੈ। ਭਾਜਪਾ ਨੇ ਵੀ ਆਪਣੇ ਸਰਵੇਖਣ ਕਰਵਾਏ ਹਨ ਤੇ ਫੈਸਲਾ ਕੀਤਾ ਕਿ ਪਾਰਟੀ ਨੂੰ ਸੂਬੇ ’ਚ ਸਮੂਹਿਕ ਲੀਡਰਸ਼ਿਪ ’ਚ ਚੋਣ ਲੜਨੀ ਚਾਹੀਦੀ ਹੈ।

ਅਗਲੇ ਸਾਲ ਮਾਰਚ ’ਚ ਚੋਣਾਂ ਵਾਲੇ 5 ਸੂਬਿਆਂ ’ਚ ਭਾਜਪਾ ਯੂ. ਪੀ., ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਰਾਜ ਕਰ ਰਹੀ ਹੈ। ਉੱਧਰ ਯੂ. ਪੀ. ’ਚ ਯੋਗੀ ਆਦਿੱਤਿਆਨਾਥ, ਗੋਆ ’ਚ ਪ੍ਰਮੋਦ ਸਾਵੰਤ ਅਤੇ ਮਣੀਪੁਰ ’ਚ ਬੀਰੇਨ ਸਿੰਘ ਦੀ ਅਗਵਾਈ ’ਚ ਚੋਣਾਂ ਹੋਣਗੀਆਂ ਪਰ ਉੱਤਰਾਖੰਡ ’ਚ ਭਾਜਪਾ ਨੋ ਸੀ. ਐੱਮ. ਫੇਸ ਪਾਲਿਸੀ ਦੀ ਪਾਲਣਾ ਕਰੇਗੀ।


author

Rakesh

Content Editor

Related News