ਬੱਚਿਆਂ ਦੀਆਂ ਲੱਗੀਆਂ ਮੌਜਾਂ! ਸਕੂਲ ਕਾਲਜਾਂ 'ਚ ਛੁੱਟੀਆਂ ਹੀ ਛੁੱਟੀਆਂ
Monday, Aug 12, 2024 - 11:41 PM (IST)
ਜਲੰਧਰ : 15 ਅਗਸਤ ਨੂੰ ਲੈ ਕੇ ਜਿਥੇ ਪੂਰਾ ਦੇਸ਼ ਜਸ਼ਨ ਦੀਆਂ ਤਿਆਰੀਆਂ ਕਰ ਰਿਹਾ ਹੈ ਉਥੇ ਹੀ ਆਜ਼ਾਦੀ ਦੇ ਜਸ਼ਨ ਦੇ ਨਾਲ ਸਕੂਲ ਕਾਲਜਾਂ ਦੇ ਬੱਚਿਆਂ ਦੀਆਂ ਵੀ ਮੌਜਾ ਲੱਗਣ ਵਾਲੀਆਂ ਹਨ। ਵਿਦਿਆਰਥੀਆਂ ਨੂੰ ਇਸ ਮਹੀਨੇ ਇਕੱਠੀਆਂ ਛੁੱਟੀਆਂ ਮਿਲਣ ਵਾਲੀਆਂ ਹਨ। ਇਸ ਦੇ ਨਾਲ ਹੀ ਜੇਕਰ ਦਫਤਰੀ ਲੋਕਾਂ ਦੀ ਗੱਲ ਕਰੀਏ ਤਾਂ ਉਹ ਵੀ ਇਸ ਵਾਰ ਵੀਕਐਂਡ 'ਚ 5 ਛੁੱਟੀਆਂ ਲੈ ਸਕਦੇ ਹਨ ਤੇ ਕਿਸੇ ਖਾਸ ਸਥਾਨ 'ਤੇ ਘੁੰਮਣ ਦਾ ਪਲਾਨ ਬਣਾ ਸਕਦੇ ਹਨ।
ਦਰਅਸਲ ਇਸ ਵਾਰ 15 ਅਗਸਤ ਵੀਰਵਾਰ ਨੂੰ ਆ ਰਹੀ ਹੈ, ਜਿਸ ਦਿਨ ਦੀ ਛੁੱਟੀ ਰਹੇਗੀ। 16 ਤਾਰੀਖ਼ ਨੂੰ ਵੀ ਕਈ ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਂਦੀ ਹੈ ਪਰ ਦਫ਼ਤਰ ਜਾਣ ਵਾਲਿਆਂ ਨੂੰ ਛੁੱਟੀ ਨਹੀਂ ਹੁੰਦੀ। ਇਸ ਤੋਂ ਬਾਅਦ 17 ਤਾਰੀਖ਼ ਸ਼ਨੀਵਾਰ ਅਤੇ 18 ਤਾਰੀਖ਼ ਐਤਵਾਰ ਦੀ ਛੁੱਟੀ ਰਹੇਗੀ। ਇਸੇ ਤਰ੍ਹਾਂ 19 ਤਾਰੀਖ਼ ਨੂੰ ਰੱਖੜੀ ਦੀ ਛੁੱਟੀ ਹੋਵੇਗੀ। ਇਸ ਦੌਰਾਨ ਜੇਕਰ ਤੁਸੀਂ 16 ਅਗਸਤ ਮਤਲਬ ਕਿ ਸ਼ੁੱਕਰਵਾਰ ਦੀ ਛੁੱਟੀ ਲੈ ਲੈਂਦੇ ਹੋ ਤਾਂ ਤੁਹਾਡਾ 5 ਦਿਨ ਵੀਕੈਂਡ ਪਲਾਨ ਸੈੱਟ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਛੁੱਟੀਆਂ ਸਕੂਲਾਂ, ਕਾਲਜਾਂ 'ਚ ਲਾਗੂ ਹੁੰਦੀਆਂ ਹਨ, ਹਾਲਾਂਕਿ ਕਈ ਥਾਵਾਂ 'ਤੇ ਰੱਖੜੀ ਦੀ ਛੁੱਟੀ ਨਹੀਂ ਦਿੱਤੀ ਜਾਂਦੀ ਅਤੇ ਕਈ ਸਕੂਲਾਂ 'ਚ 15 ਅਗਸਤ ਨੂੰ ਪ੍ਰੋਗਰਾਮ ਹੋਣ ਕਰਕੇ ਵੀ ਛੁੱਟੀ ਨਹੀਂ ਦਿੱਤੀ ਜਾਂਦੀ।