ਮੁੜ ਪੰਜਾਬ ਆਵੇਗਾ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਨੂੰ ਮਿਲਿਆ ਟਰਾਂਜਿਟ ਰਿਮਾਂਡ

12/07/2022 5:12:48 PM

ਨਵੀਂ ਦਿੱਲੀ (ਕਮਲ ਕਾਂਸਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੰਜਾਬ ਪੁਲਸ ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਟਰਾਂਜਿਟ ਰਿਮਾਂਡ ਮਿਲਿਆ ਹੈ। ਪੰਜਾਬ ਦੇ ਮੁਕਤਸਰ ਸਾਹਿਬ ਦੀ ਪੁਲਸ ਲਾਰੈਂਸ ਨੂੰ ਲੈ ਕੇ ਰਵਾਨਾ ਹੋ ਗਈ ਹੈ। ਪੁਲਸ ਨੂੰ 24 ਘੰਟਿਆਂ ਦੇ ਅੰਦਰ ਬਿਸ਼ਨੋਈ ਨੂੰ ਕੋਰਟ ’ਚ ਪੇਸ਼ ਕਰਨਾ ਹੋਵੇਗਾ। 20 ਤਾਰੀਖ਼ ਨੂੰ ਪੰਜਾਬ ਪੁਲਸ ਲਾਰੈਂਸ ਨੂੰ ਵਾਪਸ ਦਿੱਲੀ ਲੈ ਕੇ ਆਵੇਗੀ।

ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਦੀ ਅੱਜ ਦਿੱਲੀ ਦੀ ਕੋਰਟ ’ਚ ਹੋਈ ਪੇਸ਼ੀ, NIA ਨੂੰ ਮਿਲਿਆ ਹੋਰ 4 ਦਿਨਾਂ ਦਾ ਰਿਮਾਂਡ

ਦੱਸਣਯੋਗ ਹੈ ਕਿ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੁੱਛ-ਗਿੱਛ ਲਈ ਹਿਰਾਸਤ ’ਚ ਲਿਆ ਸੀ। NIA ਲਾਰੈਂਸ ਨੂੰ ਬਠਿੰਡਾ ਦੀ ਜੇਲ੍ਹ ’ਚੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਈ ਸੀ। NIA ਨੇ ਬਿਸ਼ਨੋਈ ਨੂੰ  ਯੂ. ਏ. ਪੀ. ਏ. (ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਹਿਰਾਸਤ ’ਚ ਲਿਆ ਸੀ। ਅਸਲ ’ਚ ਬਿਸ਼ਨੋਈ ਦੇ ਅੱਤਵਾਦ ਨਾਲ ਵੀ ਕੁਨੈਕਸ਼ਨ ਜੁੜ ਰਹੇ ਸਨ ਅਤੇ ਕਈ ਇਨਪੁਟ ਵੀ ਸਾਹਮਣੇ ਆ ਰਹੇ ਸਨ। ਉਸੇ ਮਾਮਲੇ ’ਚ NIA ਨੇ ਉਸ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਬਠਿੰਡਾ ਜੇਲ੍ਹ ’ਚੋਂ 10 ਦਿਨ ਦੇ ਰਿਮਾਂਡ ’ਤੇ ਲੈ ਕੇ ਆਈ ਸੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ : ਗੈਂਗਸਟਰ ਰਾਜੂ ਨੂੰ ਸ਼ਰੇਆਮ ਮਾਰੀ ਗੋਲੀ, ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਲਈ ਕਤਲ ਦੀ ਜ਼ਿੰਮੇਵਾਰੀ


Tanu

Content Editor

Related News