ਪੰਜਾਬ ’ਚ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਯਤਾ ’ਚ ਆਇਆ ਨਿਘਾਰ, ਇਹ ਹੈ ਵਜ੍ਹਾ

Saturday, Jan 16, 2021 - 01:27 PM (IST)

ਪੰਜਾਬ ’ਚ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਯਤਾ ’ਚ ਆਇਆ ਨਿਘਾਰ, ਇਹ ਹੈ ਵਜ੍ਹਾ

ਨਵੀਂ ਦਿੱਲੀ (ਇੰਟ.)- ਏ. ਬੀ.ਪੀ. ਨਿਊਜ਼ ਚੈਨਲ ਦੇ ਇਕ ਤਾਜ਼ਾ ਸਰਵੇਖਣ ਅਨੁਸਾਰ ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ’ਚ ਕਾਫੀ ਨਿਘਾਰ ਆਇਆ ਹੈ। ਇਸ ਦਾ ਇਕ ਮੁੱਖ ਕਾਰਣ ਕਿਸਾਨ ਅੰਦੋਲਨ ਨੂੰ ਵੀ ਕਿਹਾ ਜਾ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਖੇਤੀ ਬਿੱਲਾਂ ਦੇ ਵਿਰੋਧ ’ਚ ਪਹਿਲਾਂ ਤਕਰੀਬਨ 2 ਮਹੀਨੇ ਸ਼ੰਭੂ ਬਾਰਡਰ ’ਤੇ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਚੱਲਿਆ ਤੇ ਹੁਣ ਤਕਰੀਬਨ ਡੇਢ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੇ ਬਾਰਡਰਾਂ ’ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ। ਪੰਜਾਬ ’ਚ ਭਾਜਪਾ ਆਗੂਆਂ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ।

ਸਭ ਤੋਂ ਲੋਕਪ੍ਰਿਯ ਅਤੇ ਖ਼ਰਾਬ ਮੁੱਖ ਮੰਤਰੀ
ਸਰਵੇ ਮੁਤਾਬਕ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇਸ਼ ਦੇ ਸਭ ਤੋਂ ਲੋਕਪ੍ਰਿਯ ਮੁੱਖ ਮੰਤਰੀ ਹਨ। ਇਸ ਲੜੀ ’ਚ ਦੂਸਰਾ ਨਾਂ ਅਰਵਿੰਦ ਕੇਜਰੀਵਾਲ ਦਾ ਹੈ ਅਤੇ ਤੀਸਰਾ ਨਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈੱਡੀ ਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਲੋਕਪ੍ਰਿਯਤਾ ਦੇ ਮਾਮਲੇ ’ਚ ਸਭ ਤੋਂ ਖ਼ਰਾਬ ਅਤੇ ਹੇਠਲੇ ਪੱਧਰ ’ਤੇ ਹਨ ਅਤੇ ਉਨ੍ਹਾਂ ਦਾ ਨੰਬਰ ਉਤਰਾਂਚਲ ਦੇ ਮੁੱਖ ਮੰਤਰੀ ਤ੍ਰਿਵੇਂਦ ਸਿੰਘ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਖ਼ਰਾਬ ਪ੍ਰਦਰਸ਼ਨ ਦੇ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੀਸਰੇ ਨੰਬਰ ’ਤੇ ਹਨ। ਸਰਵੇਖਣ ਮੁਤਾਬਕ ਉੱਤਰ ਪ੍ਰਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਜ਼ਿਆਦਾ ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿਤਿਯਨਾਥ ਲੋਕਪ੍ਰਿਯ ਹਨ। ਹਰਿਆਣਾ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਲੋਕਪ੍ਰਿਯਤਾ 8 ਫੀਸਦੀ ਹੈ ਅਤੇ ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ 24 ਫੀਸਦੀ ਹੈ। ਸਰਵੇਖਣ ਮੁਤਾਬਕ ਜੇਕਰ ਹੁਣ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ 58 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਐੱਨ. ਡੀ. ਏ. ਜਿੱਤੇਗੀ ਜਦਕਿ 28 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਯੂ. ਪੀ. ਏ. ਜਿੱਤੇਗੀ ਤੇ 14 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਤੀਸਰਾ ਮੋਰਚਾ ਸਰਕਾਰ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਦੇ ਕੰਮ ਤੋਂ ਕਿਸ ਸੂਬੇ ਦੇ ਲੋਕ ਸਭ ਤੋਂ ਜ਼ਿਆਦਾ ਸੰਤੁਸ਼ਟ ਹਨ ਤੇ ਸਭ ਤੋਂ ਜ਼ਿਆਦਾ ਅਸੰਤੁਸ਼ਟ ਹਨ। ਇਸ ਮੁਤਾਬਕ ਓਡੀਸ਼ਾ ਦੇ 91 ਫੀਸਦੀ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਤੋਂ ਸੰਤੁਸ਼ਟ ਹਨ ਜਦ ਕਿ ਪੰਜਾਬ ਦੇ 64 ਫੀਸਦੀ ਲੋਕ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਤੋਂ ਨਾਖੁਸ਼ ਹਨ।

ਇਹ ਵੀ ਪੜ੍ਹੋ : ਕੋਰੋਨਾ ਯੋਧਿਆਂ ਨੂੰ ਯਾਦ ਕਰ ਭਾਵੁਕ ਹੋਏ PM ਮੋਦੀ, ਆਖ਼ੀ ਇਹ ਗੱਲ਼

ਕੇਂਦਰ ਦੇ ਕੰਮਕਾਜ ਤੋਂ ਕਿੰਨੇ ਲੋਕ ਖੁਸ਼?
ਖੁਸ਼- 71%
ਨਾਖੁਸ਼- 26%
ਕੁਝ ਕਹਿ ਨਹੀਂ ਸਕਦੇ- 3%

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਹਿਲੀ ਪਸੰਦ--
ਨਰਿੰਦਰ ਮੋਦੀ- 55%
ਰਾਹੁਲ ਗਾਂਧੀ- 11%

ਰਾਹੁਲ ਗਾਂਧੀ ਤੋਂ ਕਿੰਨੇ ਲੋਕ ਖੁਸ਼?
ਖੁਸ਼- 39%
ਨਾਖੁਸ਼- 44%
ਕਹਿ ਨਹੀਂ ਸਕਦੇ- 17%

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News