‘ਆਪ’ ਸਰਕਾਰ ਦੀ ਪੰਜਾਬ ਕੇਸਰੀ ਸਮੂਹ ਖਿਲਾਫ਼ ਕਾਰਵਾਈ ਦਾ ਵਿਰੋਧ
Thursday, Jan 22, 2026 - 07:55 AM (IST)
ਨਵੀਂ ਦਿੱਲੀ: ਰਾਜ ਸਭਾ ਮੈਂਬਰ ਪ੍ਰੋਫ਼ੈਸਰ (ਡਾਕਟਰ) ਸਿਕੰਦਰ ਕੁਮਾਰ ਨੇ ਪੰਜਾਬ ਕੇਸਰੀ ਸਮੂਹ ’ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਕਾਰਵਾਈ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਅਤੇ ਆਮ ਆਦਮੀ ਪਾਰਟੀ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਨੇ ਐਮਰਜੈਂਸੀ ਵਰਗੇ ਕਾਲੇ ਦੌਰ ਵਿਚ ਪ੍ਰੈੱਸ ਦੀਆਂ ਉੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਸੀ ਅਤੇ ਹੁਣ ਤਾਂ ਜ਼ਮਾਨਾ ਕਾਫ਼ੀ ਬਦਲ ਗਿਆ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਹੋਲੀ 'ਤੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ, ਦਿੱਲੀ ਸਰਕਾਰ ਦਾ ਵੱਡਾ ਐਲਾਨ
ਐਮਰਜੈਂਸੀ ਅਤੇ ਅੱਤਵਾਦ ਵਿਰੁੱਧ ਦੇਸ਼ ਦੀ ਲੜਾਈ ਲੜਨ ਵਾਲਾ ਪੰਜਾਬ ਕੇਸਰੀ ਸਮੂਹ ਕਦੇ ਵੀ ਸੱਤਾ ਜਾਂ ਸਰਕਾਰ ਦੀ ਧੌਂਸ ਅੱਗੇ ਨਹੀਂ ਦਬਿਆ ਅਤੇ ਪੰਜਾਬ ਕੇਸਰੀ ਦਾ ਇਤਿਹਾਸ ਪੂਰੀ ਦੁਨੀਆ ਵਿਚ ਪ੍ਰੈੱਸ ਦੀ ਆਜ਼ਾਦੀ ਅਤੇ ਉੱਚੀਆਂ ਕਦਰਾਂ-ਕੀਮਤਾਂ ਲਈ ਇਕ ਮਿਸਾਲ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਉਂਦੇ ਬਜਟ ਸੈਸ਼ਨ ਵਿਚ ਇਸ ਮੁੱਦੇ ਨੂੰ ਸੰਸਦ ਵਿਚ ਜ਼ੋਰਦਾਰ ਤਰੀਕੇ ਨਾਲ ਉਠਾਉਣਗੇ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਸਿੱਧੀ ਦਖ਼ਲ ਦੇਣ ਦੀ ਅਪੀਲ ਕਰਨਗੇ ਤਾਂ ਜੋ ਭਵਿੱਖ ਵਿਚ ਪੰਜਾਬ ਕੇਸਰੀ ਵਰਗੇ ਨਿਡਰ ਅਖ਼ਬਾਰ ਦੀ ਆਵਾਜ਼ ਦਬਾਉਣ ਦੀ ਕੋਈ ਕੋਸ਼ਿਸ਼ ਨਾ ਹੋ ਸਕੇ। ਉਨ੍ਹਾਂ ਇਸ ਦਮਨਕਾਰੀ ਮਾਹੌਲ ਵਿਚ ਪੰਜਾਬ ਕੇਸਰੀ ਪ੍ਰਕਾਸ਼ਨ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : Google 'ਤੇ ਗਲਤੀ ਨਾਲ ਵੀ ਸਰਚ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਜੇਲ੍ਹ
‘ਆਪ’ ਸਰਕਾਰ ਦੀਆਂ ਘਟੀਆ ਹਰਕਤਾਂ ਪੰਜਾਬ ਕੇਸਰੀ ਸਮੂਹ ਨੂੰ ਨਹੀਂ ਦਬਾ ਸਕਦੀਆਂ : ਡਾ. ਰਾਜੀਵ ਭਾਰਦਵਾਜ
ਕਾਂਗੜਾ ਦੇ ਲੋਕ ਸਭਾ ਮੈਂਬਰ ਡਾ. ਰਾਜੀਵ ਭਾਰਦਵਾਜ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਸਮੂਹ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਆਪਣੀ ਨਿਡਰ ਲਿਖਤ ਨਾਲ ਹਮੇਸ਼ਾ ਸਰਕਾਰਾਂ ਨੂੰ ਸ਼ੀਸ਼ਾ ਦਿਖਾਉਂਦਾ ਰਿਹਾ ਹੈ ਅਤੇ ਲੋਕ-ਪੱਖੀ ਮੁੱਦੇ ਉਠਾਉਣ ਕਾਰਨ ਕਰੋੜਾਂ ਪਾਠਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਚੁੱਕਾ ਹੈ। ਪੰਜਾਬ ਸਰਕਾਰ ਦੀਆਂ ਘਟੀਆ ਹਰਕਤਾਂ ਇਸ ਸਮੂਹ ਨੂੰ ਨਹੀਂ ਦਬਾ ਸਕਦੀਆਂ। ਪੰਜਾਬ ਕੇਸਰੀ ਖ਼ਿਲਾਫ਼ ਕਾਰਵਾਈ ਚੰਨ ’ਤੇ ਥੁੱਕਣ ਵਰਗੀ ਹੈ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ। ਸੰਸਦ ਮੈਂਬਰ ਡਾ. ਰਾਜੀਵ ਭਾਰਦਵਾਜ ਨੇ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਇਆ ਕਿ ਪੰਜਾਬ ਕੇਸਰੀ ਸਮੂਹ ਨੂੰ ਇਸ਼ਤਿਹਾਰਾਂ ਜਾਂ ਆਰਥਿਕ ਲਾਲਚ ਵਿਚ ਨਹੀਂ ਫਸਾਇਆ ਜਾ ਸਕਦਾ ਅਤੇ ਨਾ ਹੀ ਕੋਈ ਲਾਲਚ ਦੇ ਕੇ ਅਖ਼ਬਾਰਾਂ ਨੂੰ ਪਾਰਟੀ ਦੇ ਮੁੱਖ ਪੱਤਰ ਵਜੋਂ ਵਰਤਿਆ ਜਾ ਸਕਦਾ ਹੈ। ਸਮੂਹ ਨਾਲ ਕਰੋੜਾਂ ਪਾਠਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਪੰਜਾਬ ਸਰਕਾਰ ਇਸ ਸਮੂਹ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ : ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨਘਾਟ 'ਚ ਭੁੱਲ ਕੇ ਵੀ ਨਾ ਜਾਣ ਇਹ ਲੋਕ, ਨਹੀਂ ਤਾਂ...
‘ਪੰਜਾਬ ਕੇਸਰੀ’ ਨਾਲ ਉਲਝਣ ਤੋਂ ਬਚਣ ਕੇਜਰੀਵਾਲ : ਗਿਰਧਾਰੀ ਲਾਲ ਮਹਾਜਨ
ਕੌਮੀ ਰਾਜਧਾਨੀ ਦਿੱਲੀ ਵਿਚ ਵੱਸਦੇ ਹਿਮਾਚਲੀਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਕਾਰੀ ਸਮੂਹ ਪੰਜਾਬ ਕੇਸਰੀ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਗੈਰ-ਕਾਨੂੰਨੀ ਤੇ ਗੈਰ-ਵਾਜਬ ਦੱਸਿਆ ਹੈ। ਫਰੈਂਡਜ਼ ਆਫ਼ ਹਿਮਾਚਲ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਮਹਾਜਨ ਨੇ ‘ਆਪ’ ਸੁਪਰੀਮੋ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਉਹ ਪ੍ਰੈੱਸ ਦੇ ਮੋਢਿਆਂ ’ਤੇ ਸਵਾਰ ਹੋ ਕੇ ਹੀ ਦਿੱਲੀ ਤੇ ਪੰਜਾਬ ਦੀਆਂ ਚੋਣਾਂ ਜਿੱਤੇ ਹਨ ਅਤੇ ਉਨ੍ਹਾਂ ਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ ਪਵੇਗੀ ਹੱਢ ਚੀਰਵੀਂ ਠੰਡ
ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਲਾਲਾ ਜਗਤ ਨਾਰਾਇਣ ਜੀ ਵਰਗੇ ਮਹਾਨ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਗਿਆ ਹੈ ਅਤੇ ਕੇਜਰੀਵਾਲ ਨੂੰ ਸੁਪਨੇ ਵਿਚ ਵੀ ਇਸ ਨਾਲ ਉਲਝਣ ਤੋਂ ਬਚਣਾ ਚਾਹੀਦਾ ਹੈ। ਪੰਜਾਬ ਅਤੇ ਕਸ਼ਮੀਰ ਵਿਚ ਅੱਤਵਾਦ ਖ਼ਿਲਾਫ਼ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਇਸ ਸਮੂਹ ਨੇ ਦੇਸ਼ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੀ ਇਤਿਹਾਸ ਵਿਚ ਕੋਈ ਦੂਜੀ ਮਿਸਾਲ ਨਹੀਂ। ਉਨ੍ਹਾਂ ‘ਆਪ’ ਸਰਕਾਰ ਨੂੰ ਕਿਹਾ ਕਿ ਉਹ ਪੰਜਾਬ ਕੇਸਰੀ ਦੀਆਂ ਖ਼ਬਰਾਂ ਨੂੰ ਸ਼ੀਸ਼ੇ ਵਾਂਗ ਲਵੇ ਅਤੇ ਬਣਦੀ ਕਾਰਵਾਈ ਕਰੇ, ਨਾ ਕਿ ਆਮ ਲੋਕਾਂ ਦੀ ਆਵਾਜ਼ ਦਬਾਉਣ ਦਾ ਕੰਮ ਕਰੇ। ਪ੍ਰੈੱਸ ਦੀ ਆਜ਼ਾਦੀ ਲਈ ਕਰੋੜਾਂ ਲੋਕ ਇਸ ਸਮੂਹ ਦੇ ਨਾਲ ਖੜ੍ਹੇ ਹਨ ਅਤੇ ਇਹ ਕਾਰਵਾਈਆਂ ਆਮ ਆਦਮੀ ਸਰਕਾਰ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਣਗੀਆਂ।
ਇਹ ਵੀ ਪੜ੍ਹੋ : ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਖ਼ਤਮ! ਇਸ ਸੂਬੇ 'ਚ ਹੁਣ ਚੱਲਦੀਆਂ ਗੱਡੀਆਂ ਦਾ ਕੱਟਿਆ ਜਾਵੇਗਾ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
