ਲੜਕੀਆਂ ਟੀਮ ਨੇ ਸਬ ਜੂਨੀਅਰ ਨੈਸ਼ਨਲ ਖੋ-ਖੋ ''ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਤੀਸਰੀ ਪੁਜੀਸ਼ਨ
Wednesday, Feb 04, 2026 - 10:33 PM (IST)
ਭੁਲੱਥ (ਭੂਪੇਸ਼)-ਸਬ ਜੂਨੀਅਰ ਖੋ-ਖੋ ਨੈਸ਼ਨਲ ਚੈਂਪੀਅਨਸ਼ਿਪ 31 ਜਨਵਰੀ ਤੋਂ 4 ਫਰਵਰੀ ਤੱਕ ਕੁਰੂਕਸ਼ੇਤਰ ਵਿਖੇ ਕਰਵਾਈ ਗਈ। ਚੈਂਪੀਅਨਸ਼ਿਪ ਵਿਚ ਪੰਜਾਬ ਦੀਆਂ ਲੜਕੀਆਂ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ।

ਖੋ-ਖੋ ਫੈੱਡਰੇਸ਼ਨ ਆਫ ਇੰਡੀਆ ਦੇ ਸਕੱਤਰ ਉਪਕਾਰ ਸਿੰਘ ਵਿਰਕ ਪਟਿਆਲਾ, ਸੀਨੀਅਰ ਖੋ-ਖੋ ਕੋਚ ਸੁਖਦੀਪ ਸਿੰਘ, ਖੋ-ਖੋ ਫੈੱਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਸਕੱਤਰ ਗੁਰਚੰਦ ਸਿੰਘ ਸਮੇਤ ਸਾਰੇ ਟੀਮ ਕੋਚਜ਼ ਤੇ ਟੀਮ ਮੈਨੇਜਰ ਨੇ ਪੰਜਾਬ ਦੀਆਂ ਖਿਡਾਰਣਾਂ ਦੀ ਜਿੱਤ ’ਤੇ ਖੁਸ਼ੀ ਵਿਅਕਤ ਕੀਤੀ।
ਸੂਬੇ ਦੀ ਲੜਕੀਆਂ ਦੀ ਨੈਸ਼ਨਲ ਖੇਡਣ ਵਾਲੀ ਟੀਮ ਵਿਚ ਸਰਕਾਰੀ ਹਾਈ ਸਕੂਲ ਖੱਸਣ (ਕਪੂਰਥਲਾ) ਦੀ 6ਵੀਂ ਕਲਾਸ ਦੀ ਵਿਦਿਆਰਥਣ ਸੁਖਰੀਤ ਕੌਰ ਜਿਸ ਨੇ ਆਪਣੇ ਕੋਚ ਗੋਲਡਮੈਡਲਿਸਟ ਪੀ. ਟੀ. ਆਈ. ਦਿਨੇਸ਼ ਸ਼ਰਮਾ (ਸਟੇਟ ਐਵਾਰਡੀ) ਕੋਲੋਂ ਖੋ-ਖੋ ਦੀ ਮੁਹਾਰਤ ਹਾਸਲ ਕਰ ਕੇ ਆਖਿਰ ਆਪਣਾ ਨਾਮ ਸਬ ਜੂਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਲਈ ਪੰਜਾਬ ਦੀ ਖੋ-ਖੋ ਦੀ ਟੀਮ ’ਚ ਦਰਜ ਕਰਵਾਉਣ ਵਿੱਚ ਕਾਮਯਾਬ ਰਹੀ ਸੀ।
ਅੱਜ ਜਿਵੇਂ ਹੀ ਸਰਕਾਰੀ ਸਕੂਲ ਖੱਸਣ ਵਿਖੇ ਸਕੂਲ ਸਟਾਫ਼ ਤੱਕ ਸੂਬੇ ਦੀ ਲੜਕੀਆਂ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਨ ਦੀ ਖਬਰ ਕੰਨੀ ਪਈ ਤਾਂ ਸਕੂਲ ਸਟਾਫ ਦਾ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸਕੂਲ ਇੰਚਾਰਜ ਪਲਵੀ ਸ਼ਰਮਾ, ਮਾ. ਦਵਿੰਦਰ ਕੁਮਾਰ ਭੱਟੀ, ਮਾ. ਅਮਿਤ ਕੁਮਾਰ ਭਾਰਦਵਾਜ ਅਤੇ ਉਸ ਦੇ ਕੋਚ ਦਿਨੇਸ਼ ਸ਼ਰਮਾ ਨੇ ਸਕੂਲ ਵਿਦਿਆਰਥਣ ਅਤੇ ਖਿਡਾਰਣ ਸੁਖਰੀਤ ਕੌਰ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
