ਚਰਨਜੀਤ ਚੰਨੀ ਦਾ ਕੇਜਰੀਵਾਲ ’ਤੇ ਹਮਲਾ, ਕਿਹਾ- ਅੱਤਵਾਦੀ ਤਾਂ ਅੱਤਵਾਦੀ ਹੁੰਦਾ ਹੈ, ਮਿੱਠਾ ਹੋਵੇ ਜਾਂ ਕੌੜਾ
Sunday, Feb 20, 2022 - 01:40 PM (IST)
ਨੈਸ਼ਨਲ ਡੈਸਕ— ਪੰਜਾਬ ’ਚ ਅੱਜ ਯਾਨੀ ਕਿ ਐਤਵਾਰ ਨੂੰ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਪੈ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਨੇਤਾਵਾਂ ਦਾ ਇਕ-ਦੂਜੇ ’ਤੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ। ਦਰਅਸਲ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਉੱਪਰ ਲੱਗੇ ਅੱਤਵਾਦੀ ਦੋਸ਼ਾਂ ਨੂੰ ਲੈ ਕੇ ਘਿਰੇ ਹੋਏ ਹਨ।
ਇਹ ਵੀ ਪੜ੍ਹੋ: ਸਾਰੇ ਭ੍ਰਿਸ਼ਟ ਲੋਕ ਆਮ ਆਦਮੀ ਪਾਰਟੀ ਵਿਰੁੱਧ ਇਕਜੁਟ ਹੋ ਗਏ ਹਨ : ਕੇਜਰੀਵਾਲ
ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ ’ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅੱਤਵਾਦੀ ਤਾਂ ਅੱਤਵਾਦੀ ਹੁੰਦਾ ਹੈ, ਮਿੱਠਾ ਹੋਵੇ ਜਾਂ ਕੌੜਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਵਲੋਂ ਲਾਏ ਗਏ ਦੋਸ਼ਾਂ ’ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਮੈਂ ਬਹੁਤ ਹੀ ਸਵੀਟ ਅੱਤਵਾਦੀ ਹਾਂ, ਜਿਸ ਨੇ ਦਿੱਲੀ ’ਚ ਬਿਹਤਰੀਨ ਸਕੂਲ ਬਣਵਾਏ ਅਤੇ ਭਿ੍ਰਸ਼ਟਾਚਾਰ ਨੂੰ ਖਤਮ ਕੀਤਾ।
ਇਹ ਵੀ ਪੜ੍ਹੋ: UP ਚੋਣਾਂ 2022: ਕਾਨਪੁਰ ’ਚ ਮੇਅਰ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ, ਵੋਟ ਪਾਉਂਦੇ ਸ਼ੇਅਰ ਕੀਤੀ ਤਸਵੀਰ
ਉੱਥੇ ਹੀ ਅੱਜ ਪੰਜਾਬ ਚੋਣਾਂ ਨੂੰ ਲੈ ਕੇ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਲਈ ਵੱਡਾ ਦਿਨ ਹੈ। ਆਪਣੇ ਭਵਿੱਖ ਲਈ ਵੋਟ ਪਾਉਣ ਜ਼ਰੂਰ ਜਾਓ, ਜਿਸ ’ਚ ਚੰਗੇ ਸਕੂਲ, ਬੱਚਿਆਂ ਨੂੰ ਚੰਗਾ ਰੁਜ਼ਗਾਰ ਅਤੇ ਚੰਗੇ ਸਰਕਾਰੀ ਹਸਪਤਾਲ ਹੋਣ। ਨਸ਼ਾ ਨਾ ਹੋਵੇ ਅਤੇ ਸਾਰੇ ਪੰਜਾਬੀ ਸੁਰੱਖਿਅਤ ਮਹਿਸੂਸ ਕਰਨ। ਇਹ ਸਭ ਹੋਵੇਗਾ, ਜਦੋਂ ਤੁਸੀਂ ਵੋਟਾਂ ਪਾਓਗੇ।
ਇਹ ਵੀ ਪੜ੍ਹੋ: UP ਚੋਣਾਂ 2022: ਵਿਆਹ ਮਗਰੋਂ ਪੋਲਿੰਗ ਬੂਥ ਪਹੁੰਚੀ ਲਾੜੀ, ਵਿਦਾਈ ਤੋਂ ਪਹਿਲਾਂ ਪਾਈ ਵੋਟ