ਰਾਜਸਥਾਨ ਦੇ CM ਅਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਮੁਲਾਕਾਤ, ਅਸ਼ੋਕ ਗਹਿਲੋਤ ਨੇ ਇੰਝ ਕੀਤਾ ਸਵਾਗਤ

Sunday, Nov 21, 2021 - 01:32 PM (IST)

ਜੈਪੁਰ— ਰਾਜਸਥਾਨ ਵਿਚ ਅੱਜ ਯਾਨੀ ਕਿ ਐਤਵਾਰ ਨੂੰ ਅਸ਼ੋਕ ਗਹਿਲੋਤ ਕੈਬਨਿਟ ਦਾ ਫੇਰਬਦਲ ਹੋਣ ਜਾ ਰਿਹਾ ਹੈ। ਇਸ ਫੇਰਬਦਲ ਤਹਿਤ 15 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਸ ਫੇਰਬਦਲ ਤੋਂ ਪਹਿਲਾਂ ਅਸ਼ੋਕ ਗਹਿਲੋਤ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਅੱਜ ਮੁਲਾਕਾਤ ਹੋਈ। ਮੁੱਖ ਮੰਤਰੀ ਨਿਵਾਸ ਨੇ ਇਸ ਨੂੰ ਸ਼ਿਸ਼ਟਾਚਾਰ ਭੇਟ ਦੱਸਿਆ ਹੈ। ਇਸ ਮੁਲਾਕਾਤ ਦੇ ਸਮੇਂ ਵਿਧਾਨ ਸਭਾ ਸਪੀਕਰ ਡਾ. ਸੀ. ਪੀ. ਜੋਸ਼ੀ, ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ, ਕਾਂਗਰਸ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਵੀ ਹਾਜ਼ਰ ਸਨ। ਦੱਸ ਦੇਈਏ ਕਿ ਮੁੱਖ ਮੰਤਰੀ ਚੰਨੀ ਇਕ ਨਿੱਜੀ ਪ੍ਰੋਗਰਾਮ ਲਈ ਜੈਪੁਰ ਪਹੁੰਚੇ ਸਨ।

ਇਹ ਵੀ ਪੜ੍ਹੋ: ਕਿਸਾਨਾਂ ਦੀ ਵੱਡੀ ਜਿੱਤ, ਜਾਣੋ ਖੇਤੀ ਕਾਨੂੰਨ ਦੀ ਵਾਪਸੀ ਕਿੰਨੀ ਸਾਰਥਕ

PunjabKesari

 

ਅਸ਼ੋਕ ਗਹਿਲੋਤ ਨੇ ਚਰਨਜੀਤ ਸਿੰਘ ਚੰਨੀ ਨੂੰ ਮਾਲਾ ਪਹਿਨਾ ਕੇ ਸਵਾਗਤ ਕੀਤਾ। ਅਸ਼ੋਕ ਗਹਿਲੋਤ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਲਿਖਿਆ ਕਿ ਜੈਪੁਰ ਆਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਥੇ ਨਿਵਾਸ ’ਤੇ ਸਵਾਗਤ ਕੀਤਾ। 

ਇਹ ਵੀ ਪੜ੍ਹੋਕਿਸਾਨਾਂ ਅੱਗੇ ਝੁੱਕ ਹੀ ਗਈ ਮੋਦੀ ਸਰਕਾਰ, ਜਾਣੋ ਕਿਸਾਨ ਅੰਦੋਲਨ ਦੀ ਪੂਰੀ ਟਾਈਮ ਲਾਈਨ

PunjabKesari

ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਿਚਾਲੇ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਰਾਜਸਥਾਨ ਅਤੇ ਪੰਜਾਬ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਮੁੱਖ ਮੰਤਰੀ ਚੰਨੀ ਨੇ ਅਸ਼ੋਕ ਗਹਿਲੋਤ ਨੇ ਨਵੇਂ ਕੈਬਨਿਟ ਮੁੜ ਗਠਨ ਨੂੰ ਲੈ ਕੇ ਵਧਾਈ ਦਿੱਤੀ। ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ’ਚ ਵੀ ਗਾਂਧੀ ਪਰਿਵਾਰ ਨੇ ਹੀ ਸੰਕਟ ਦਾ ਨਿਪਟਾਰਾ ਕੀਤਾ ਸੀ। ਜਦੋਂ ਸਚਿਨ ਪਾਇਲਟ ਅਤੇ ਗਹਿਲੋਤ ਵਿਚਾਲੇ ਕਾਫੀ ਸਮੇਂ ਤੋਂ ਮਨ-ਮੁਟਾਵ ਚੱਲ ਰਿਹਾ ਸੀ ਤਾਂ ਅਜਿਹੇ ਸਮੇਂ ਗਾਂਧੀ ਪਰਿਵਾਰ ਨੇ ਹੀ ਨਾਰਾਜ਼ਗੀ ਨੂੰ ਦੂਰ ਕਰ ਕੇ ਪਾਇਲਟ ਨੂੰ ਮਨਾਇਆ ਹੈ। 

ਇਹ ਵੀ ਪੜ੍ਹੋਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਕਿਸਾਨ ਮੋਰਚਾ ਦੀ ਅਹਿਮ ਬੈਠਕ ਅੱਜ, ਅੰਦੋਲਨ ਨੂੰ ਲੈ ਕੇ ਹੋਵੇਗਾ ਫ਼ੈਸਲਾ

PunjabKesari

ਮੰਨਿਆ ਜਾ ਰਿਹਾ ਹੈ ਕਿ ਗਹਿਲੋਤ ਕੈਬਨਿਟ ਵਿਚ ਪਾਇਲਟ ਦੇ 5 ਵਫ਼ਾਦਾਰ ਵਿਧਾਇਕਾਂ ਨੂੰ ਥਾਂ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਇਹ ਮੁਲਾਕਾਤ ਇਸ ਲਈ ਵਈ ਖ਼ਾਸ ਹੈ ਕਿਉਂਕਿ ਗਹਿਲੋਤ ਕੈਬਨਿਟ ’ਚ ਅਨੁਸੂਚਿਤ ਜਨਜਾਤੀ ਦਾ ਪ੍ਰਤੀਨਿਧੀਤੱਵ ਵੱਧਣ ਜਾ ਰਿਹਾ ਹੈ। 

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News