ਨਸ਼ੇ ਨਾਲ ਲੜ ਰਹੇ ਪੰਜਾਬ ਨੂੰ ਨਸ਼ੇੜੀ ਮੁੱਖ ਮੰਤਰੀ ਦੇਣਾ ਚਾਹੁੰਦੇ ਹਨ ਕੇਜਰੀਵਾਲ : ਤਰੁਣ ਚੁਘ

Tuesday, Jan 18, 2022 - 02:31 PM (IST)

ਨਸ਼ੇ ਨਾਲ ਲੜ ਰਹੇ ਪੰਜਾਬ ਨੂੰ ਨਸ਼ੇੜੀ ਮੁੱਖ ਮੰਤਰੀ ਦੇਣਾ ਚਾਹੁੰਦੇ ਹਨ ਕੇਜਰੀਵਾਲ : ਤਰੁਣ ਚੁਘ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ 'ਤੇ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਕਿਹਾ ਕਿ ਇਸ ਐਲਾਨ ਦੇ ਨਾਲ ਹੀ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਨੇ ਆਪਣੀ 'ਸ਼ਰਾਬ ਨੀਤੀ' ਵੀ ਐਲਾਨ ਕਰ ਦਿੱਤੀ। ਭਾਜਪਾ ਜਨਰਲ ਸਕੱਤਰ ਤਰੁਣ ਚੁਘ ਨੇ ਲੜੀਵਾਰ ਟਵੀਟ 'ਚ ਕਿਹਾ ਕਿ ਮੁੱਖ ਮੰਤਰੀ ਦਾ ਫ਼ੈਸਲਾ ਜਨਤਾ ਆਪਣੀਆਂ ਵੋਟਾਂ ਨਾਲ ਕਰਦੀ ਹੈ ਨਾ ਕਿ ਮਿਸਡ ਕਾਲਜ਼ ਨਾਲ। ਉਨ੍ਹਾਂ ਕਿਹਾ,''ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਮ ਦੇ ਐਲਾਨ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਸ਼ਰਾਬ ਨੀਤੀ ਵੀ ਐਲਾਨ ਕਰ ਦਿੱਤੀ। ਜੋ ਪੰਜਾਬ ਨਸ਼ੇ ਨਾਲ ਲੜ ਰਿਹਾ ਹੈ, ਉਸ ਨੂੰ ਇਹ ਪਾਰਟੀ ਨਸ਼ੇ ਵੱਲ ਧੱਕਣਾ ਚਾਹੰਦੀ ਹੈ।'' ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ।

PunjabKesari

ਦੱਸਣਯੋਗ ਹੈ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਚੁਣਨ ਲਈ 'ਆਪ' ਨੇ ਮਿਸਡ ਕਾਲ ਰਾਹੀਂ 'ਜਨਤਾ ਚੁਣੇਗੀ ਆਪਣਾ ਸੀ.ਐੱਮ.' ਨਾਮੀ ਮੁਹਿੰਮ ਚਲਾਈ ਸੀ। ਚੁਘ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਰੇਗੀ ਕਿ ਨਾਇਕ ਕਿਸੇ ਨੂੰ ਬਣਾਉਣਾ ਹੈ। ਉਨ੍ਹਾਂ ਦੋਸ਼ ਲਗਾਇਆ,''ਜਿਸ ਵਿਅਕਤੀ ਵਿਰੁੱਧ ਉਸੇ ਦੀ ਪਾਰਟੀ ਦੇ ਦੂਜੇ ਸਹਿਯੋਗੀ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਨਾਲ ਬੈਠਣਾ ਮੁਸ਼ਕਲ ਹੈ, ਕਿਉਂਕਿ ਉਸ ਦੇ ਮੂੰਹ ਤੋਂ ਸ਼ਰਾਬ ਦੀ ਬੱਦਬੂ ਦੀ ਆਉਂਦੀ ਹੈ, ਅਜਿਹੇ ਲੋਕ ਪੰਜਾਬ ਦੀ ਕੀ ਕਰਨਗੇ, ਇਹ ਜਨਤਾ ਬਖੂਬੀ ਜਾਣਦੀ ਹੈ ਅਤੇ ਆਪਣੇ ਵੋਟਾਂ ਨਾਲ ਉਹ ਇਸ ਦਾ ਜਵਾਬ ਦੇਵੇਗੀ।'' ਮਾਨ ਸੰਗਰੂਰ ਤੋਂ 2 ਵਾਰ ਲੋਕ ਸਭਾ ਸੰਸਦ ਮੈਂਬਰ ਅਤੇ ਪਾਰਟੀ ਦੀ ਰਾਜ ਇਕਾਈ ਦੇ ਮੁਖੀ ਹਨ। ਪੰਜਾਬ 'ਚ ਚੋਣਾਂ ਲੜਨ ਵਾਲੇ ਮੁੱਖ ਦਲਾਂ 'ਚ 'ਆਪ' ਇਕਮਾਤਰ ਅਜਿਹੀ ਪਾਰਟੀ ਹੈ, ਜਿਸ ਨੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ ਲਈ 20 ਫ਼ਰਵਰੀ ਨੂੰ ਵੋਟਿੰਗ ਹੋਣੀ ਹੈ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News