ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੇ ਹਰਿਆਣਾ ਅਤੇ ਉਤਰਾਖੰਡ ਤੋਂ 2 ਗੈਂਗਸਟਰ ਕੀਤੇ ਗ੍ਰਿਫ਼ਤਾਰ

Friday, Apr 15, 2022 - 12:01 PM (IST)

ਹਰਿਆਣਾ/ਉਤਰਾਖੰਡ- ਪੰਜਾਬ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੇ ਹਰਿਆਣਾ ਅਤੇ ਉਤਰਾਖੰਡ ਤੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਧਰਮੇਂਦਰ ਭਿੰਡਾ ਕਤਲਕਾਂਡ 'ਚ ਲੋੜੀਂਦੇ ਸਨ। ਪਟਿਆਲਾ 'ਚ ਭਿੰਡਾ ਨੂੰ ਪਹਿਲਵਾਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਹਰਿਆਣਾ ਅਤੇ ਉਤਰਾਖੰਡ 'ਚ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਤੋਂ ਗ੍ਰਿਫ਼ਤਾਰੀਆਂ ਹੋਈਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਵੀਂ ਗਠਿਤ ਐਂਟੀ ਗੈਂਗਸਟਰ ਟਾਸਕ ਫ਼ੋਰਸ (ਏ.ਜੀ.ਟੀ.ਐੱਫ.) ਵਲੋਂ ਇਹ ਪਹਿਲਾ ਆਪਰੇਸ਼ਨ ਹੈ। ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉੱਤਰਾਖੰਡ ਪੁਲਸ ਨਾਲ ਸਾਂਝੀ ਕਾਰਵਾਈ ਕਰਦਿਆਂ ਲੰਘੀ ਅੱਧੀ ਰਾਤ ਨੂੰ ਦੇਹਰਾਦੂਨ ਨੇੜਲੇ ਇਕ ਹੋਸਟਲ ਤੋਂ ਹਰਬੀਰ ਸਿੰਘ ਨਾਂ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤਾ ਹੈ। ਹਰਬੀਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ।

ਏ.ਡੀ.ਜੀ.ਪੀ. ਪ੍ਰਮੋਦ ਬਾਨ ਏ.ਜੀ.ਟੀ.ਐੱਫ. ਦੇ ਮੁਖੀ ਹਨ। ਏ.ਆਈ.ਜੀ. ਗੁਰਮੀਤ ਚੌਾਹਾਨ ਅਤੇ ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਪ੍ਰਮੁੱਖ ਮੈਂਬਰ ਹਨ। ਉਤਰਾਖੰਡ 'ਚ ਏ.ਜੀ.ਟੀ.ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ 'ਚੋਂ ਇਕ ਗੈਂਗਸਟਰ ਹਰਬੀਰ ਸਿੰਘ ਹੈ। ਹਰਿਆਣਾ ਤੋਂ ਪਟਿਆਲਾ ਟੀਮ ਵਲੋਂ ਫੜੇ ਗਏ ਦੂਜੇ ਦੀ ਪਛਾਣ ਫ਼ੌਜੀ ਦੇ ਰੂਪ 'ਚ ਹੋਈ ਹੈ। ਸੂਤਰਾਂ ਨੇ ਕਿਹਾ ਕਿ ਹਰਬੀਰ ਕਥਿਤ ਤੌਰ 'ਤੇ ਕਬੱਡੀ ਲੀਗ 'ਚ ਖਿਡਾਰੀਆਂ ਨੂੰ ਉਨ੍ਹਾਂ ਦੀ ਲਾਈਨ 'ਤੇ ਚੱਲਣ ਲਈ ਧਮਕਾਉਣ 'ਚ ਸ਼ਾਮਲ ਹਨ।


DIsha

Content Editor

Related News