ਭਗਵੰਤ ਮਾਨ ਦੀ ਅਗਵਾਈ ''ਚ ਪੰਜਾਬ ਦੀ ਕਾਨੂੰਨ ਵਿਵਸਥਾ ''ਚ ਹੋਇਆ ਹੈ ਸੁਧਾਰ : ਕੇਜਰੀਵਾਲ
Sunday, Feb 12, 2023 - 03:45 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਦੀ ਕਾਨੂੰਨ ਵਿਵਸਥਾ 'ਚ ਕਾਫ਼ੀ ਸੁਧਾਰ ਹੋਇਆ ਹੈ। ਮਾਨ ਦੇ ਅਧੀਨ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਸੁਧਾਰ ਕਿਵੇਂ ਹੋਇਆ, ਇਸ ਬਾਰੇ ਇਕ ਮੀਡੀਆ ਰਿਪੋਰਟ ਟੈਗ ਕਰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ ਕਿ ਪਹਿਲੇ ਗੈਂਗਸਟਰਾਂ ਨੂੰ ਰਾਜਨੀਤਕ ਸੁਰੱਖਿਅਤ ਪ੍ਰਾਪਤ ਸੀ ਪਰ ਹੁਣ ਇਹ ਦ੍ਰਿਸ਼ ਬਦਲ ਗਿਆ ਹੈ।
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,''ਜਦੋਂ ਅਸੀਂ ਪੰਜਾਬ 'ਚ ਸੱਤਾ 'ਚ ਆਏ ਸੀ, ਉਦੋਂ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਸੀ। ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਖੁੱਲ੍ਹੇ ਤੌਰ 'ਤੇ ਰਾਜਨੀਤਕ ਸੁਰੱਖਿਆ ਪ੍ਰਾਪਤ ਸੀ। ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਸੁਧਾਰ ਕੀਤਾ ਹੈ। ਹੁਣ ਕਿਸੇ ਗੈਂਗਸਟਰ ਜਾਂ ਅਪਰਾਧੀ ਨੂੰ ਰਾਜਨੀਤਕ ਸੁਰੱਖਿਆ ਪ੍ਰਾਪਤ ਨਹੀਂ ਹੈ।'' ਆਮ ਆਦਮੀ ਪਾਰਟੀ ਮੌਜੂਦਾ ਸਮੇਂ ਦਿੱਲੀ ਅਤੇ ਪੰਜਾਬ ਦੋਹਾਂ 'ਚ ਸੱਤਾ 'ਚ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ