ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਰੋਜ 60 ਕਿ. ਮੀ. ਸਾਈਕਲ ਚਲਾਉਂਦਾ ਹੈ ਇਹ ਉਮੀਦਵਾਰ

Sunday, Apr 21, 2019 - 01:53 PM (IST)

ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਰੋਜ 60 ਕਿ. ਮੀ. ਸਾਈਕਲ ਚਲਾਉਂਦਾ ਹੈ ਇਹ ਉਮੀਦਵਾਰ

ਪੁਣੇ-ਅੱਜ ਦੇ ਸਮੇਂ ਚੋਣਾਂ ਦੌਰਾਨ ਜ਼ਿਆਦਾਤਰ ਪਾਰਟੀਆਂ ਦੀ ਸ਼ਾਨਦਾਰ ਰੈਲੀਆਂ ਅਤੇ ਰੋਡ ਸ਼ੋਅ ਦੇਖੇ ਜਾਂਦੇ ਹਨ ਪਰ ਪੁਣੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੋਕ ਸਭਾ ਸੀਟ 'ਤੇ ਆਜ਼ਾਦ ਮੈਦਾਨ 'ਚ ਉਤਰੇ 'ਆਨੰਦ ਵਾਂਜੇਪੀ' ਆਪਣੇ ਵੋਟਰਾਂ ਨੂੰ ਮਿਲਣ ਲਈ ਰੋਜ਼ਾਨਾ 60 ਕਿਲੋਮੀਟਰ ਸਾਈਕਲ ਚਲਾ ਰਿਹਾ ਹੈ। ਉਨ੍ਹਾਂ ਦਾ ਉਦੇਸ਼ ਹੈ ਕਿ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਜ਼ਰੂਰੀ ਹੈ। ਖੁਦ ਨੂੰ 'ਵਾਤਾਵਰਨ ਰਾਜਨੇਤਾ' ਦੱਸਣ ਵਾਲੇ ਵਾਂਜੇਪੀ ਨੇ ਕਿਹਾ ਹੈ ਕਿ ਉਹ ਕਈ ਸਾਲਾਂ ਤੋਂ ਪ੍ਰਦੂਸ਼ਣ ਮੁਕਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰਚਾਰ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨੇ ਉਜਾਗਰ ਕੀਤਾ ਹੈ ਕਿ ਕਿਸੇ ਵੀ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਇਸ ਦਾ ਜ਼ਿਕਰ ਨਹੀਂ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦੂਸ਼ਣ ਦਾ ਮੁੱਦਾ ਚਾਹੇ ਹਵਾ ਹੋਵੇ, ਪਾਣੀ ਜਾਂ ਪਲਾਸਟਿਕ ਹੋਵੇ। ਸਾਰੇ ਮੁੱਦੇ ਹੀ ਚਿੰਤਾ ਦਾ ਵਿਸ਼ਾ ਬਣ ਗਏ ਹਨ। ਮੈਂ ਸੋਚਿਆ ਕਿ ਇਸ ਨੂੰ ਚੋਣ ਮੁੱਦਾ ਬਣਾਉਣਾ ਚਾਹੀਦਾ ਹੈ। 

ਦੱਸਿਆ ਜਾਂਦਾ ਹੈ ਕਿ ਲੋਕ ਸਭਾ ਸੀਟ 'ਤੇ ਤੀਸਰੇ ਪੜਾਅ 'ਚ 23 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਵਾਂਜੇਪੀ ਇੱਕ ਵਿਗਿਆਪਨ ਪੇਸ਼ੇਵਰ ਹਨ ਅਤੇ ਉਨ੍ਹਾਂ ਦੀ ਸਾਈਕਲ ਦੀ ਦੁਕਾਨ ਵੀ ਹੈ। ਇਸ ਸੀਟ 'ਤੇ ਵਾਂਜੇਪੀ ਦਾ ਮੁਕਾਬਲਾ ਭਾਜਪਾ ਦੇ ਗਿਰੀਸ਼ ਭਾਲਚੰਦਰ ਬਾਪਟ ਅਤੇ ਕਾਂਗਰਸ ਮੋਹਨ ਰਾਮਕ੍ਰਿਸ਼ਣ ਜੋਸ਼ੀ ਨਾਲ ਹੈ।


author

Iqbalkaur

Content Editor

Related News