ਪੁਣੇ: ਕੈਮੀਕਲ ਫੈਕਟਰੀ ''ਚ ਲੱਗੀ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ

Friday, May 22, 2020 - 12:44 PM (IST)

ਪੁਣੇ: ਕੈਮੀਕਲ ਫੈਕਟਰੀ ''ਚ ਲੱਗੀ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ

ਪੁਣੇ-ਅੱਜ ਮਹਾਰਾਸ਼ਟਰ 'ਚ ਪੁਣੇ ਦੇ ਕੁਰਕੁੰਬ ਐੱਮ.ਆਈ.ਡੀ.ਸੀ ਖੇਤਰ 'ਚ ਸਥਿਤ ਇਕ ਰਸਾਇਣਿਕ ਕਾਰਖਾਨੇ 'ਚ ਅੱਗ ਲੱਗਣ ਕਾਰਨ ਕਾਫੀ ਵੱਡਾ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਲਗਭਗ 5 ਕਿਲੋਮੀਟਰ ਦੇ ਦਾਇਰੇ 'ਚ ਸੁਣਾਈ ਦਿੱਤੀ। ਇਸ ਹਾਦਸੇ ਕਾਰਨ ਅੱਗ ਨੇ ਫੈਕਟਰੀ ਦੇ ਇਕ ਹਿੱਸੇ ਨੂੰ ਆਪਣੀ ਲਪੇਟ 'ਚ ਲੈ ਲਿਆ।

PunjabKesari

ਅੱਗ ਲੱਗਣ ਕਾਰਨ ਮੌਕੇ 'ਤੇ 5 ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪੁਲਸ ਨੇ ਨੇੜੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਫੈਕਟਰੀ ਦੇ ਨੇੜੇ ਲੋਕਾਂ ਦੀ ਭੀੜ ਘੱਟ ਕਰਨ ਲਈ ਬੈਰੀਕੇਡਿੰਗ ਲਗਾ ਦਿੱਤੇ ਹਨ। ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹਨ।

PunjabKesari


author

Iqbalkaur

Content Editor

Related News