ਪੁਣੇ ''ਚ ਸੜਕਾਂ ਨੂੰ ਗੰਦਾ ਕਰਨ ਵਾਲਿਆਂ ਦੀ ਖੈਰ ਨਹੀਂ

11/11/2018 3:29:38 PM

ਪੁਣੇ (ਭਾਸ਼ਾ)— ਸੜਕਾਂ 'ਤੇ ਥੁੱਕਣ ਵਾਲਿਆਂ ਨੂੰ ਤਮੀਜ਼ ਸਿਖਾਉਣ ਅਤੇ ਸ਼ਹਿਰ ਦੀਆਂ ਸੜਕਾਂ ਨੂੰ ਸਾਫ ਰੱਖਣ ਲਈ ਪੁਣੇ ਨਗਰ ਬਾਡੀਜ਼ ਨੇ ਅਹਿਮ ਫੈਸਲਾ ਲਿਆ ਹੈ। ਨਗਰ ਬਾਡੀਜ਼ ਨੇ ਫੈਸਲਾ ਲਿਆ ਕਿ ਜੇਕਰ ਕੋਈ ਸੜਕ 'ਤੇ ਥੁੱਕਦਾ ਹੋਇਆ ਨਜ਼ਰ ਆਵੇਗਾ ਤਾਂ ਉਸ ਨੂੰ ਆਪਣੀ ਥੁੱਕ ਖੁਦ ਸਾਫ ਕਰਨੀ ਪਵੇਗੀ ਅਤੇ ਜੁਰਮਾਨਾ ਵੀ ਦੇਣਾ ਪਵੇਗਾ। ਪੁਣੇ ਮਹਾਨਗਰਪਾਲਿਕਾ ਦੇ ਠੋਸ ਕਚਰਾ ਪ੍ਰਬੰਧਨ ਵਿਭਾਗ ਦੇ ਮੁਖੀ ਗਿਆਨੇਸ਼ਵਰ ਮੋਲਕ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੱਗਾ ਕਿ ਥੁੱਕਣ ਵਾਲਿਆਂ 'ਤੇ ਲਗਾਮ ਕੱਸਣ ਲਈ ਸਿਰਫ ਆਰਥਿਕ ਜੁਰਮਾਨਾ ਕਾਫੀ ਨਹੀਂ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਇਹ ਕਦਮ ਪਿਛਲੇ ਹਫਤੇ 5 ਵਾਰਡਾਂ— ਬਿਬਵੇਵਾੜੀ, ਔਂਧ, ਯੇਰਵੜਾ, ਕਸਬਾ ਅਤੇ ਘੋਲੇ ਰੋਡ 'ਚ ਲਾਗੂ ਕੀਤਾ ਗਿਆ ਹੈ। ਪਿਛਲੇ 8 ਦਿਨਾਂ ਵਿਚ ਬਾਡੀਜ਼ ਦੇ ਸਵੱਛਤਾ ਨਿਰੀਖਣਾਂ ਨੇ ਸੜਕ 'ਤੇ ਥੁੱਕਦੇ ਹੋਏ 156 ਲੋਕਾਂ ਨੂੰ ਫੜਿਆ। ਉਨ੍ਹਾਂ ਸਾਰਿਆਂ ਨੂੰ ਤੁਰੰਤ ਆਪਣਾ ਥੁੱਕ ਸਾਫ ਕਰਨ ਨੂੰ ਕਿਹਾ ਗਿਆ ਅਤੇ ਹਰੇਕ 'ਤੇ 150 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ। ਮੋਲਕ ਨੇ ਕਿਹਾ ਕਿ ਇਸ ਸਜ਼ਾ ਦੇ ਪਿੱਛੇ ਇਕ ਹੀ ਵਜ੍ਹਾ ਹੈ ਕਿ ਗਲਤੀ ਕਰਨ ਵਾਲਿਆਂ ਨੂੰ ਥੁੱਕ ਸਾਫ ਕਰਨ ਨੂੰ ਕਹਿਣ 'ਤੇ ਉਨ੍ਹਾਂ ਨੂੰ ਸ਼ਰਮ ਆਵੇਗੀ ਅਤੇ ਅਗਲੀ ਵਾਰ ਉਹ ਅਜਿਹੀ ਗਲਤੀ ਨਹੀਂ ਕਰਨਗੇ। ਇਕ ਵਾਰ ਸਜ਼ਾ ਮਿਲਣ ਤੋਂ ਬਾਅਦ ਸੜਕ 'ਤੇ ਥੁੱਕਣ ਤੋਂ ਪਹਿਲਾਂ ਦੋ ਵਾਰ ਸੋਚਣਗੇ।


Related News