''ਦੁਨੀਆ ਦੀ ਬੈਸਟ ਮਾਂ'' ਬਣਿਆ ਇਹ ਪਿਤਾ, ਕਾਰਨ ਹੈ ਦਿਲਚਸਪ

03/07/2020 6:03:53 PM

ਪੁਣੇ— ਪੁਣੇ ਦੇ ਰਹਿਣ ਵਾਲੇ ਆਦਿੱਤਿਯ ਤਿਵਾੜੀ ਨੂੰ 'ਬੈਸਟ ਮਾਂ' ਦੇ ਐਵਾਰਡ ਨਾਲ ਨਵਾਜਿਆ ਜਾਵੇਗਾ। ਆਦਿੱਤਿਯ ਨੇ ਸਾਲ 2016 'ਚ ਡਾਊਨ ਸਿੰਡ੍ਰੋਮ ਨਾਲ ਪੀੜਤ ਇਕ ਬੱਚੇ ਨੂੰ ਗੋਦ ਲਿਆ ਸੀ, ਜਿਸ ਲਈ ਉਨ੍ਹਾਂ ਨੇ ਇਕ ਲੰਬੀ ਕਾਨੂੰਨੀ ਅਤੇ ਸਮਾਜਿਕ ਲੜਾਈ ਲੜੀ। ਹਾਲਾਂਕਿ ਉਨ੍ਹਾਂ ਦੀ ਮਮਤਾ ਦੇ ਅੱਗੇ ਸਭ ਹਰ ਗਏ। ਹੁਣ ਉਨ੍ਹਾਂ ਨੂੰ 'ਕੌਮਾਂਤਰੀ ਮਹਿਲ ਦਿਵਸ' ਯਾਨੀ 8 ਮਾਰਚ ਦੇ ਦਿਨ ਦੇਸ਼ ਭਰ ਦੀਆਂ ਕਈ ਔਰਤਾਂ ਨਾਲ ਬੈਂਗਲੁਰੂ ਦੇ ਇਕ ਇਵੈਂਟ 'ਚ World’s Best Mommy ਦੇ ਟਾਈਟਲ ਨਾਲ ਸਨਮਾਨਤ ਕੀਤਾ ਜਾਵੇਗਾ।

PunjabKesariਨੌਕਰੀ ਛੱਡ ਸਪੈਸ਼ਲ ਬੱਚਿਆਂ ਦੇ ਮਾਤਾ-ਪਿਤਾ ਨੂੰ ਦਿੱਤੀ ਕਾਊਂਸਲਿੰਗ
ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਆਦਿੱਤਿਯ ਨੇ ਦੱਸਿਆ,''ਦੁਨੀਆ ਦੀ ਸਰਵਸ਼੍ਰੇਸ਼ਠ ਮੰਮੀਆਂ 'ਚੋਂ ਇਕ ਦੇ ਰੂਪ 'ਚ ਸਨਮਾਨਤ ਹੋਣ 'ਤੇ ਖੁਸ਼ ਹਾਂ ਅਤੇ ਮੈਂ ਦੂਜਿਆਂ ਨਾਲ ਸਪੈਸ਼ਲ ਬੱਚੇ ਨੂੰ ਸੰਭਾਲਣ ਦਾ ਅਪਣਾ ਅਨੁਭਵ ਵੰਡਣਾ ਚਾਹੁੰਦਾ ਹਾਂ। ਦੱਸਣਯੋਗ ਹੈ ਕਿ ਆਦਿੱਤਿਯ ਨੇ ਆਪਣੇ ਬੇਟੇ ਨੂੰ ਸਿੰਗਲ ਪੈਰੇਂਟ ਦੇ ਰੂਪ 'ਚ ਗੋਦ ਲਿਆ ਸੀ। ਉਹ 22 ਮਹੀਨੇ ਦੇ ਅਵਨੀਸ਼ ਨੂੰ ਗੋਦ ਲੈਣ ਤੋਂ ਬਾਅਦ ਸਾਫਟਵੇਅਰ ਦੀ ਨੌਕਰੀ ਛੱਡ ਕੇ ਦੇਸ਼ ਭਰ 'ਚ ਸਪੈਸ਼ਲ ਬੱਚਿਆਂ ਦੇ ਮਾਤਾ-ਪਿਤਾ ਨੂੰ ਕਾਊਂਸਲਿੰਗ ਦੇਣ ਅਤੇ ਮੋਟੀਵੇਟ ਕਰਨ ਦੇ ਕੰਮ 'ਚ ਜੁਟ ਗਏ।

PunjabKesari2016 'ਚ ਅਵਨੀਸ਼ ਨੂੰ ਲਿਆ ਸੀ ਗੋਦ
ਆਦਿੱਤਿਯ ਨੇ ਸਾਲ 2016 'ਚ ਅਵਨੀਸ਼ ਨੂੰ ਗੋਦ ਲਿਆ ਸੀ, ਜੋ ਡਾਊਨ ਸਿੰਡ੍ਰੋਮ ਨਾਲ ਪੀੜਤ ਸੀ। ਹਾਲਾਂਕਿ ਉਸ ਨੂੰ ਆਪਣਾ ਬੇਟਾ ਬਣਾਉਣ 'ਚ ਆਦਿੱਤਿਯ ਨੂੰ ਇਕ ਲੰਬੀ ਕਾਨੂੰਨੀ ਲੜਾਈ ਲੜਨੀ ਪਈ। ਕਰੀਬ ਡੇਢ ਸਾਲ ਦੇ ਸੰਘਰਸ਼ ਤੋਂ ਬਾਅਦ ਉਹ ਅਵਿਨਾਸ਼ ਨੂੰ ਘਰ ਲਿਆਉਣ 'ਚ ਸਫ਼ਲ ਹੋਏ। ਹਾਲਾਂਕਿ ਇਸ ਫੈਸਲੇ ਕਾਰਨ ਉਨ੍ਹਾਂ ਨੂੰ ਪਰਿਵਾਰਕ ਅਤੇ ਸਮਾਜਿਕ ਵਿਰੋਧ ਵੀ ਸਹਿਣਾ ਪਿਆ ਪਰ ਆਦਿੱਤਿਯ ਨੇ ਬੱਚੇ ਨੂੰ ਕਦੇ ਉਸ ਦੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।

PunjabKesariਹੁਣ ਤੱਕ 22 ਸੂਬਿਆਂ 'ਚ ਰਹਿ ਚੁਕੀ ਹੈ ਬਾਪ-ਬੇਟੇ ਦੀ ਜੋੜੀ
ਬਾਪ-ਬੇਟੇ ਦੀ ਇਹ ਜੋੜੀ 22 ਸੂਬਿਆਂ 'ਚ ਰਹਿ ਚੁਕੀ ਹੈ। ਜਿੱਥੇ ਉਨ੍ਹਾਂ ਨੇ ਲਗਭਗ 400 ਥਾਂਵਾਂ 'ਤੇ ਮੀਟਿੰਗਜ਼, ਵਰਕਸ਼ਾਪਸ, ਟਾਕਸ ਅਤੇ ਕਾਨਫਰੰਸ ਕੀਤੀਆਂ। ਆਦਿੱਤਿਯ ਕਹਿੰਦੇ ਹਨ,''ਅਸੀਂ ਦੁਨੀਆ ਭਰ ਦੇ 10 ਹਜ਼ਾਰ ਮਾਤਾ-ਪਿਤਾ ਨਾਲ ਜੁੜੇ। ਨਾਲ ਹੀ ਸਾਨੂੰ ਸੰਯੁਕਤ ਰਾਸ਼ਟਰ ਵਲੋਂ ਇਕ ਸੰਮੇਲਨ 'ਚ ਹਿੱਸਾ ਲੈਣ ਲਈ ਬੁਲਾਇਆ ਗਿਆ, ਜਿੱਥੇ intellectual disabilities ਨਾਲ ਜਨਮੇ ਬੱਚਿਆਂ ਨੂੰ ਸੰਭਾਲਣ 'ਤੇ ਬੋਲਣਾ ਸੀ।


DIsha

Content Editor

Related News