ਪੁਣੇ ’ਚ 90 ਦੇ ਦਹਾਕੇ ’ਚ ਬਣੇ ਪੁਲ ਨੂੰ ਵਿਸਫੋਟਕ ਨਾਲ ਕੀਤਾ ਗਿਆ ਢਹਿ-ਢੇਰੀ, ਜਾਣੋ ਵਜ੍ਹਾ

10/02/2022 5:47:47 PM

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ 90 ਦੇ ਦਹਾਕੇ ’ਚ ਬਣੇ ਇਕ ਪੁਰਾਣੇ ਪੁਲ ਨੂੰ ਵਿਸਫੋਟਕ ਜ਼ਰੀਏ ਢਾਹ ਦਿੱਤਾ ਗਿਆ। ਇਸ ਦੇ ਪਿੱਛੇ ਦੀ ਵਜ੍ਹਾ ਆਏ ਦਿਨ ਆਵਾਜਾਈ ਜਾਮ ਦੀ ਸਮੱਸਿਆ ਸੀ ਅਤੇ ਇਸ ਨੂੰ ਹੱਲ ਕਰਨ ਦੀ ਕਵਾਇਦ ਦੇ ਤੌਰ ’ਤੇ ਇਸ ਪੁਲ ਨੂੰ ਢਾਹਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚਾਂਦਨੀ ਚੌਕ ਇਲਾਕੇ ’ਚ ਮੁੰਬਈ-ਬੇਂਗਲੁਰੂ ਹਾਈਵੇਅ (NH-4) ’ਤੇ ਬਣੇ ਪੁਲ ਨੂੰ ਢਾਹੁਣ ਲਈ ਕਰੀਬ 600 ਕਿਲੋਗ੍ਰਾਮ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਪੁਲ ਢਾਹੁਣ ਨੂੰ ਲੈ ਕੇ ਸਥਾਨਕ ਲੋਕਾਂ ਵਿਚਾਲੇ ਕਾਫ਼ੀ ਉਤਸੁਕਤਾ ਸੀ।

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ

PunjabKesari

ਪੁਲ ਦੀ ਥਾਂ ਬਣਾਇਆ ਜਾਵੇਗਾ ਫਲਾਈਓਵਰ

ਇਸ ਪੁਲ ਨੂੰ ਢਾਹੁਣਾ, ਚਾਂਦਨੀ ਚੌਕ ਇਲਾਕੇ ’ਚ ਆਵਾਜਾਈ ਦੀ ਸਥਿਤੀ ਨੂੰ ਸੁਧਾਰਨ ਦੇ ਉਦੇਸ਼ ਵਾਲੀ ਇਕ ਮਹੱਤਵਪੂਰਨ ਪ੍ਰਾਜੈਕਟ ਦਾ ਹਿੱਸਾ ਹੈ। ਚਾਂਦਨੀ ਚੌਕ ਇਲਾਕੇ ’ਚ ਆਵਾਜਾਈ ਜਾਮ ਦੀ ਸਮੱਸਿਆ ਰਹਿੰਦੀ ਹੈ, ਖ਼ਾਸ ਤੌਰ ’ਤੇ ਸਵੇਰੇ ਅਤੇ ਸ਼ਾਮ ਦੌਰਾਨ। ਯੋਜਨਾ ਮੁਤਾਬਕ ਇਸ ਪੁਲ ਦੀ ਥਾਂ ’ਤੇ ਇਕ ਫਲਾਈਓਵਰ ਬਣਾਇਆ ਜਾਵੇਗਾ। ਇਸ ਕੰਮ ਦਾ ਜ਼ਿੰਮਾ ਭਾਰਤੀ ਕੌਮੀ ਹਾਈਵੇਅ ਅਥਾਰਟੀ (NHAI) ਅਤੇ ਸਥਾਨਕ ਨਗਰ ਬਾਡੀਜ਼ ਅਥਾਰਟੀ ਕੋਲ ਹੈ।

ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

ਪੁਲ ਨੂੰ ਢਾਹੁਣ ਲਈ ਅਰਥਮੂਵਰ ਮਸ਼ੀਨਾਂ ਅਤੇ ਟਰੱਕਾਂ ਦੀ ਲਈ ਗਈ ਮਦਦ 

ਆਲੇ-ਦੁਆਲੇ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕ ਪੁਲ ਨੂੰ ਢਹਿ-ਢੇਰੀ ਹੁੰਦੇ ਵੇਖਣ ਲਈ ਘਟਨਾ ਵਾਲੀ ਥਾਂ ਤੋਂ ਸੁਰੱਖਿਅਤ ਦੂਰੀ ’ਤੇ ਇਕੱਠੇ ਹੋਏ। ਪੁਲ ਢਾਹੁਣ ਮਗਰੋਂ ਮਲਬਾ ਹਟਾਉਣ ਲਈ ਕਈ ਅਰਥਮੂਵਰ ਮਸ਼ੀਨਾਂ ਅਤੇ ਟਰੱਕਾਂ ਦੀ ਮਦਦ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲ ਨੂੰ ਢਾਹੁਣ ਦੌਰਾਨ ਮੁੰਬਈ-ਬੇਂਗਲੁਰੂ ਹਾਈਵੇਅ ’ਤੇ ਵਾਹਨਾਂ ਦਾ ਮਾਰਗ ਤਬਦੀਲ ਕੀਤਾ ਗਿਆ ਸੀ। 

PunjabKesari

ਨਿਤਿਨ ਗਡਕਰੀ ਨੇ ਕੀਤਾ ਸੀ ਹਵਾਈ ਸਰਵੇਖਣ

ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਚਾਂਦਨੀ ਚੌਕ ’ਚ ਹੋ ਰਹੇ ਪੁਲ ਸਬੰਧੀ ਕੰਮ ਦਾ ਹਵਾਈ ਸਰਵੇਖਣ ਕੀਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਪੁਲ ਢਾਹੁਣ ਅਤੇ ਮਲਬਾ ਹਟਾਉਣ ਲਈ ਉੱਚਿਤ ਮਿਹਨਤ ਅਤੇ ਮਸ਼ੀਨਰੀ ਨੂੰ ਕੰਮ ’ਚ ਲਾਇਆ ਗਿਆ।

ਇਹ ਵੀ ਪੜ੍ਹੋ- ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦਾ ਕਮਾਲ ਦਾ ‘ਗਰਬਾ ਡਾਂਸ’, ਵੇਖੋ ਵੀਡੀਓ

PunjabKesari


Tanu

Content Editor

Related News