ਪੁਲਵਾਮਾ ਹਮਲਾ : ਅਜਮੇਰ ਦਰਗਾਹ ''ਚ ਪਾਕਿਸਤਾਨੀ ਸ਼ਰਧਾਲੂਆਂ ਦੇ ਬੈਨ ਦੀ ਮੰਗ

Saturday, Feb 16, 2019 - 12:10 PM (IST)

ਪੁਲਵਾਮਾ ਹਮਲਾ : ਅਜਮੇਰ ਦਰਗਾਹ ''ਚ ਪਾਕਿਸਤਾਨੀ ਸ਼ਰਧਾਲੂਆਂ ਦੇ ਬੈਨ ਦੀ ਮੰਗ

ਅਜਮੇਰ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਲਗਭਗ 40 ਜਵਾਨ ਸ਼ਹੀਦ ਹੋ ਗਏ ਹਨ। ਦੇਸ਼ ਦਾ ਹਰ ਇਕ ਨਾਗਰਿਕ ਰੋ ਰਿਹਾ ਹੈ, ਨਾਲ ਹੀ ਉਨ੍ਹਾਂ ਦੇ ਦਿਲ 'ਚ ਗੁੱਸਾ ਅਤੇ ਬਦਲੇ ਦੀ ਭਾਵਨਾ ਉਮੜ ਰਹੀ ਹੈ। ਕਾਇਰਾਨਾ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਪਾਕਿਸਤਾਨ ਸਮਰਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਪੋਸਟਰ ਅਤੇ ਪੁਤਲੇ ਫੂਕੇ ਜਾ ਰਹੇ ਹਨ। ਕੇਂਦਰ ਸਰਕਾਰ ਨੇ ਵੀ ਤੁਰੰਤ ਸਖਤ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ। ਦੇਸ਼ ਦੇ ਕਈ ਰਾਜ ਸ਼ਹੀਦ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਆਪਣੇ ਖਜ਼ਾਨੇ ਨਾਲ ਪੀੜਤ ਪਰਿਵਾਰਾਂ ਦੀ ਮਦਦ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਰਾਜਸਥਾਨ ਸਰਕਾਰ ਨੇ ਵੀ ਸੀ.ਆਰ.ਪੀ.ਐੱਫ. ਦੇ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ 25 ਲੱਖ ਰੁਪਏ ਨਕਦ ਤੋਂ ਇਲਾਵਾ ਉਨ੍ਹਾਂ ਦੇ ਮਾਤਾ-ਪਿਤਾ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬੱਚਿਆਂ ਲਈ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।

ਰਾਜਸਥਾਨ ਦੇ ਹੀ ਅਜਮੇਰ ਦਰਗਾਹ ਦੇ ਦੀਵਾਨ ਸਈਅਦ ਜੈਨ ਉਲ ਆਬਦੀਨ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਗੈਰ-ਇਸਲਾਮਿਕ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਤੋਂ ਹਰ ਸਾਲ ਆਉਣ ਵਾਲੇ ਮੁਸਲਿਮ ਯਾਤਰੀਆਂ ਦੇ ਇੱਥੇ ਆਉਣ 'ਤੇ ਬੈਨ ਲੱਗਾ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਵਲੋਂ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੂੰ ਬੈਨ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਤੋਂ ਪਰਿਵਾਰ ਦੇ ਪਰਿਵਾਰਾਂ ਲਈ ਇਕ ਕਰੋੜ ਦੀ ਰਾਸ਼ੀ ਬਤੌਰ ਮੁਆਵਜ਼ੇ ਦੇ ਦੇਣ ਦੀ ਮੰਗ ਕੀਤੀ ਹੈ, ਜਦੋਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਲਈ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ। 

ਜ਼ਿਕਰਯੋਗ ਹੈ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ 2500 ਤੋਂ ਵਧ ਕਰਮਚਾਰੀ 78 ਵਾਹਨਾਂ ਦੇ ਕਾਫਲੇ 'ਚ ਜਾ ਰਹੇ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਆਪਣੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਡਿਊਟੀ 'ਤੇ ਵਾਪਸ ਆਏ ਸਨ। ਉਦੋਂ ਇਕ ਆਤਮਘਾਤੀ ਅੱਤਵਾਦੀਆਂ ਨੇ ਵਿਸਫੋਟਕ ਨਾਲ ਭਰੀ ਆਪਣੀ ਕਾਰ ਜਵਾਨਾਂ ਦੀ ਬੱਸ ਨਾਲ ਟਕਰਾਅ ਦਿੱਤੀ। ਇਸੇ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।


author

DIsha

Content Editor

Related News