ਵਿਵਾਦਾਂ ''ਚ ਮੰਤਰੀ ਜੀ, ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪਿੱਠ ਦਿਖਾਉਂਦੇ ਹੋਏ ਖਿਚਵਾਈ ਤਸਵੀਰ

Sunday, Feb 17, 2019 - 11:43 AM (IST)

ਵਿਵਾਦਾਂ ''ਚ ਮੰਤਰੀ ਜੀ, ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪਿੱਠ ਦਿਖਾਉਂਦੇ ਹੋਏ ਖਿਚਵਾਈ ਤਸਵੀਰ

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਵਿਚ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇ. ਜੇ. ਅਲਫੋਂਸ ਵਿਵਾਦਾਂ 'ਚ ਹੈ। ਸੋਸ਼ਲ ਮੀਡੀਆ ਵਿਚ ਉਨ੍ਹਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸ਼ਹੀਦ ਦੀ ਮ੍ਰਿਤਕ ਦੇਹ ਵੱਲ ਪਿੱਠ ਦਿਖਾਉਂਦੇ ਹੋਏ ਫੋਟੋ ਖਿਚਵਾਉਂਦੇ ਨਜ਼ਰ ਆ ਰਹੇ ਹਨ। ਅਲਫੋਂਸ ਸ਼ਨੀਵਾਰ ਨੂੰ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਵੀ. ਵੀ. ਵਸੰਤਕੁਮਾਰ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਲੈਣ ਲਈ ਕੋਝੀਕੋਡ ਹਵਾਈ ਅੱਡੇ 'ਤੇ ਪਹੁੰਚੇ ਸਨ। ਇੱਥੋਂ ਸ਼ਹੀਦ ਵੀ. ਵੀ. ਵਸੰਤਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਵਾਇਨਾਡ ਲਿਜਾਇਆ ਗਿਆ। ਇਸ ਦੌਰਾਨ ਸ਼ਹੀਦ ਦੇ ਤਾਬੂਤ ਵੱਲ ਪਿੱਠ ਕਰ ਕੇ ਉਨ੍ਹਾਂ ਨੇ ਫੋਟੋ ਖਿਚਵਾਈ।

PunjabKesari

ਟਵਿੱਟਰ 'ਤੇ ਇਹ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਗੁੱਡ ਬਾਏ ਸ਼ਹੀਦ ਵਸੰਤਕੁਮਾਰ। ਅਸੀਂ ਤੁਹਾਡੇ ਕਾਰਨ ਜਿਊਂਦੇ ਹਾਂ।''

PunjabKesari

ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤਾ ਸੀ ਪਰ ਵਿਵਾਦ ਵਧਦਾ ਦੇਖ ਕੇ ਉਨ੍ਹਾਂ ਨੇ ਆਪਣੀ ਤਸਵੀਰ ਹਟਾ ਲਈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ। ਉਨ੍ਹਾਂ ਨੇ ਟਵੀਟ 'ਚ ਲਿਖਿਆ, ''ਕੋਝੀਕੋਡ ਹਵਾਈ ਅੱਡੇ 'ਤੇ ਸ਼ਹੀਦ ਵੀ. ਵੀ. ਵਸੰਤਕੁਮਾਰ ਦਾ ਮਰਹੂਮ ਸਰੀਰ ਆ ਗਿਆ ਹੈ। ਅਸੀਂ ਹੁਣ ਵਾਇਨਾਡ ਵਿਚ ਉਨ੍ਹਾਂ ਦੇ ਘਰ ਜਾਣ ਵਾਲੇ ਹਾਂ। ਹਜ਼ਾਰਾਂ ਲੋਕ ਸੜਕ 'ਤੇ ਲਾਈਨ ਵਿਚ ਖੜ੍ਹੇ ਹਨ। #kashmirTerrorAttack #PulwamaTerrorAttack #CRPF


ਜ਼ਿਕਰਯੋਗ ਹੈ ਕਿ ਵੀਰਵਾਰ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿਚ ਵੀ. ਵੀ. ਵਸੰਤਕੁਮਾਰ ਵੀ ਹਨ। ਉਹ ਬੀਤੀ 8 ਫਰਵਰੀ ਨੂੰ ਆਪਣੇ ਘਰ ਤੋਂ ਕਸ਼ਮੀਰ ਗਏ ਸਨ।


author

Tanu

Content Editor

Related News