ਪੁਲਵਾਮਾ ''ਚ ਜੈਸ਼ ਦਾ ਮਦਦਗਾਰ ਗ੍ਰਿਫ਼ਤਾਰ, ਹਥਿਆਰ ਬਰਾਮਦ
Monday, Mar 01, 2021 - 05:16 PM (IST)
ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਫ਼ੋਰਸਾਂ ਨੇ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ ਇਕ ਮਦਦਗਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 42 ਸਾਲਾ ਰਾਸ਼ਟਰੀ ਰਾਈਫ਼ਲ (ਆਰ.ਆਰ.), 180 ਬਟਾਲੀਅਨ, ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਅਤੇ ਜੰਮੂ ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਦੇ ਇਕ ਸੰਯੁਕਤ ਮੁਹਿੰਮ 'ਚ ਪੁਲਵਾਮਾ ਦੇ ਤਰਾਲ ਦੇ ਲੌਰ ਜਾਗੀਰ ਵਾਸੀ ਜੈਸ਼ ਦੇ ਮਦਦਗਾਰ ਮੁਜਾਮਿਲ ਕਾਦਿਰ ਭਟ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਘਰ ਦੇ ਅਹਾਤੇ 'ਚ ਇਕ ਹੈਂਡ ਗ੍ਰਨੇਡ ਲੁਕਾ ਰੱਖਿਆ ਸੀ ਅਤੇ ਉਸ ਕੋਲੋਂ ਕਈ ਇਤਰਾਜ਼ਯੋਗ ਸਮੱਗਰੀ ਮਿਲੀ ਹੈ। ਬੁਲਾਰੇ ਨੇ ਕਿਹਾ ਕਿ ਦੋਸ਼ੀ ਭੱਟ ਤਰਾਲ 'ਚ ਜੈਸ਼ ਦੇ ਅੱਤਵਾਦੀ ਕਮਾਂਡਰ ਅਤੇ ਸਰਹੱਦ ਪਾਰ ਦੇ ਲੋਕਾਂ ਦੇ ਸੰਪਰਕ 'ਚ ਸੀ। ਤਰਾਲ ਪੁਲਸ ਨੇ ਇਸ ਸੰਬੰਧ 'ਚ ਦੋਸ਼ੀ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।